ਊਨਾ ਦਾ ਤਾਪਮਨ 44.2 ਡਿਗਰੀ ਦਰਜ ਕੀਤਾ ਗਿਆ

ਸ਼ਿਮਲਾ:

ਹਿਮਾਚਲ ਪ੍ਰਦੇਸ਼ ‘ਚ ਗਰਮੀ ਦਾ ਮੌਸਮ ਆਪਣੇ ਤੇਵਰ ਦਿਖਾ ਰਿਹਾ ਹੈ। ਪ੍ਰਦੇਸ਼ ‘ਚ ਪਿਛਲੇ 2-3 ਦਿਨਾਂ ਤੋਂ ਤਾਪਮਾਨ ‘ਚ ਵਾਧਾ ਲਗਾਤਾਰ ਜਾਰੀ ਹੈ। ਇਸ ਵਧਦੇ ਤਾਪਮਾਨ ਦੇ ਚੱਲਦਿਆਂ ਊਨਾ ਦਾ ਤਾਪਮਨ 44.2 ਡਿਗਰੀ ਦਰਜ ਕੀਤਾ ਗਿਆ। ਜਦਕਿ ਬਿਲਾਸਪੁਰ ‘ਚ 42 ਡਿਗਰੀ ਤੇ ਹਮੀਰਪੁਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜੇਕਰ ਸੂਬੇ ਦੀ ਰਾਜਧਾਨੀ ਸ਼ਿਮਲਾ ਦੀ ਗੱਲ ਕਰੀਏ ਤਾਂ ਇੱਥੇ ਤਾਪਮਾਨ 29.8 ਡਿਗਰੀ ਤੇ ਮਨਾਲੀ ਦਾ ਤਾਪਮਾਨ 27.7 ਡਿਗਰੀ ‘ਤੇ ਪਹੁੰਚ ਗਿਆ ਹੈ। ਇਸ ਕਾਰਨ ਆਮ ਲੋਕਾਂ ਨੂੰ ਕਾਫੀ ਗਰਮ ਮੌਸਮ ਦੀ ਮਾਰ ਝਲਣੀ ਪੈ ਰਹੀ ਹੈ। ਮੌਸਮ ਵਿਭਾਗ ਦਾ ਦਾਅਵਾ ਹੈ ਕਿ 2 ਤੇ 3 ਜੂਨ ਨੂੰ ਸੂਬੇ ‘ਚ ਇੱਕ ਵਾਰ ਫੇਰ ਮੌਸਮ ਕਰਵਟ ਲੈ ਸਕਦਾ ਹੈ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਰਕਦੇ ਹੋਏ ਕਿਹਾ ਕਿ ਇਨ੍ਹੀਂ ਦਿਨੀਂ 40-50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਬੱਦਲ ਹੋਣ ਨਾਲ ਬਾਰਸ਼ ਵੀ ਹੋ ਸਕਦੀ ਹੈ। ਇਸ ਨਾਲ ਵਧੇ ਤਾਪਮਾਨ ‘ਚ ਕੁਝ ਗਿਰਾਵਟ ਜ਼ਰੂਰ ਆ ਸਕਦੀ ਹੈ।

  • Topics :

Related News