ਪੰਜ ਦਿਨਾਂ ਮਧੂ-ਮੱਖੀ ਪਾਲਣ ਸਿਖਲਈ ਕੋਰਸ ਲਗਾਇਆ

Oct 18 2019 04:20 PM

ਪਠਾਨਕੋਟ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗੀਆਨ ਕੇਂਦਰ (ਘੋਹ) ਵੱਲੋ ਡਾ.ਬਿਕ੍ਰਮਜੀਤ ਸਿੰਘ (ਡਿਪਟੀ ਡਾਇਰੈਕਟਰ) ਦੀ ਅਗਵਾਈ ਹੇਠ ਮਧੂ-ਮੱਖੀ ਪਾਲਣ ਸੰਬਧੀ ਪੰਜ ਦਿਨਾਂ ਸਿਖਲਈ ਕੋਰਸ ਲਗਾਇਆ ਗਿਆ ।ਇਸ ਸਿਖਲਾਈ ਕੋਰਸ ਦੋਰਾਨ ਡਾ. ਸੁਨੀਲ ਕਸ਼ਯਪ ਸਹਾਇਕ ਪ੍ਰੋਫੈਸਰ (ਪੋਦ ਸੂਰੱਖਿਆ) ਨੇ ਸਿੱਖਿਆਰਥੀਆਂ ਨੂੰ ਮਧੂ-ਮੱਖੀ ਪਾਲਣ ਸਬੰਧੀ ਜਿਵੇਂ ਕਿ ਸ਼ਹਿਦ ਮੱਖੀ ਦੀਆਂ ਕਿਸਮਾਂ, ਲੋੜੀਂਦਾ ਸਾਮਾਨ, ਢੁੱਕਵੇਂ ਫੁੱਲ ਫੁਲਾਕੇ, ਮਧੂ ਮੱਖੀਆਂ ਦੀ ਮੋਸਮੀ ਸਾਂਭ ਸੰਭਾਲ, ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ । ਡਾ. ਸੁਨੀਲ ਕਸ਼ਯਪ ਨੇ ਦੱਸਿਆ ਕਿ ਮਧੂ-ਮੱਖੀ ਪਾਲਣ ਇੱਕ ਲਾਹੇਵੰਧ ਧੰਦਾ ਹੈ ਜੋ ਕਿ ਖੇਤੀ ਦੇ ਨਾਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਮਧੂ-ਮੱਖੀ ਪਾਲਣ ਦੇ ਸਾਹਇਕ ਧੰਦੇ ਲਈ ਸਰਕਾਰ ਵੱਲੋ ਮਿਲਣ ਵਾਲੀਆਂ ਸਹੂਲਤਾਂ ਅਤੇ ਸਬਸਿਡੀਆਂ ਅਤੇ ਬਾਗਬਾਨੀ ਵਿਭਾਗ ਦੀਆਂ ਹੋਰ ਸਕੀਮਾਂ ਬਾਰੇ ਸਿੱਖਿਆਰਥੀਆਂ ਨੂੰ ਜਾਣਕਾਰੀ ਦਿੱਤੀ।ਡਾ. ਮੰਨੂ ਸਹਾਇਕ ਪ੍ਰੋਫੈਸਰ (ਬਾਗਵਾਨੀ) ਨੇ ਸਿੱਖਿਆਰਥੀਆਂ ਨੂੰ ਮਧੂ-ਮੱਖੀ ਦੁਆਰਾ  ਪਰਪਰਾਗਣ ਦੀ ਪ੍ਰਕ੍ਰਿਆ ਦਾ ਬਾਗਵਾਨੀ ਵਿੱਚ ਮਹੱਤਵ ਬਾਰੇ ਜਾਣਕਾਰੀ ਦਿੱਤੀ।ਡਾ. ਸੁਰਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਪਾਲਣ) ਨੇ ਸਿੱਖਿਆਰੀਥਆਂ ਨੂੰ ਵਰਖਾ ਰੂੱਤ ਵਿੱਚ ਪਸ਼ੂਆ ਦੀ ਸਾਂਭ-ਸੰਭਾਲ ਦੇ ਨੁਕਤੇ ਸਾਂਝੇ ਕੀਤੇ ।

  • Topics :

Related News