ਔਰਤਾਂ ਫ਼ੋਨ ਕਾਲਸ ਅਤੇ ਮੈਸੇਜ ਰਾਹੀਂ ਸਭ ਤੋਂ ਜ਼ਿਆਦਾ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ

ਨਵੀਂ ਦਿੱਲੀ:

ਮੋਬਾਈਲ ਐਪ 'ਟਰੂਕਾਲਰ' ਨੇ ਅੰਤਰਾਸ਼ਟਰੀ ਮਹਿਲਾ ਦਿਹਾੜੇ 2019 ਮੌਕੇ ਹੈਰਾਨੀਜਨਕ ਰਿਪੋਰਟ ਪੇਸ਼ ਕੀਤੀ ਹੈ। ਇਸ ‘ਚ ਦੱਸਿਆ ਹੈ ਕਿ ਕਿਸ ਦੇਸ਼ ਦੀ ਔਰਤਾਂ ਫ਼ੋਨ ਕਾਲਸ ਅਤੇ ਮੈਸੇਜ ਰਾਹੀਂ ਸਭ ਤੋਂ ਜ਼ਿਆਦਾ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਐਪ ਰਾਹੀਂ ਸਾਹਮਣੇ ਆਈ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਅਜਿਹੇ ਮਾਮਲਿਆਂ ‘ਚ ਭਾਰਤ ਸਭ ਤੋਂ ਅੱਗੇ ਹੈ। ਜੀ ਹਾਂ, ਸਾਡੇ ਦੇਸ਼ ਭਾਰਤ ‘ਚ ਤਿੰਨਾਂ 'ਚੋਂ ਇੱਕ ਔਰਤ ਅਜਿਹੇ ਹੀ ਜਿਣਸੀ ਸ਼ੋਸ਼ਣ ਅਤੇ ਅਣਚਾਹੇ ਕਾਲ-ਸੁਨੇਹੇ ਪ੍ਰਾਪਤ ਕਰਦੀਆਂ ਹਨ। ਹਫ਼ਤੇ ‘ਚ ਘੱਟੋ ਘੱਟ ਇੱਕ ਵਾਰ 52% ਮਹਿਲਾਵਾਂ ਅਣਚਾਹੇ ਕਾਲ, ਮੈਸੇਜ ਦਾ ਸ਼ਿਕਾਰ ਹੁੰਦੀਆਂ ਹਨ ਅਤੇ 47% ਨੂੰ ਇਸ ਸਬੰਧੀ ਅਣਚਾਹੇ ਵੀਡੀਓ ਤੇ ਤਸਵੀਰਾਂ ਮਿਲਦੀਆਂ ਹਨ। ਰਿਪੋਰਟ ਮੁਤਾਬਕ ਇਨ੍ਹਾਂ ‘ਚ 74% ਕਾਲ ਅਤੇ ਮੈਸੇਜ ਗੁੰਮਨਾਮ ਸੀ, 23% ਪਿੱਛਾ ਕਰਨ ਵਾਲਿਆਂ ਵੱਲੋਂ ਅਤੇ 11% ਆਪਣੇ ਹੀ ਜਾਣ-ਪਛਾਣ ਦੇ ਲੋਕਾਂ ਵੱਲੋਂ ਭੇਜੇ ਗਏ ਸੀ। ਖਾਸ ਕਰ ਦਿੱਲੀ ‘ਚ 28% ਮਹਿਲਾਵਾਂ ਨੇ ਹਫਤੇ ‘ਚ ਅਪਮਾਨਜਨਕ ਅਤੇ ਭੱਦੇ ਵੀਡੀਓ ਦੇ ਨਾਲ ਕਾਲ-ਸੰਦੇਸ਼ ਪ੍ਰਾਪਤ ਕਰਨ ਦੀ ਸ਼ਿਕਾਇਤ ਕੀਤੀ ਜੋ ਭਾਰਤ ‘ਚ ਸਭ ਤੋਂ ਜ਼ਿਆਦਾ ਹੈ। 10 'ਚੋਂ ਅੱਠ ਮਹਿਲਾਵਾਂ ਨੂੰ ਇਨ੍ਹਾਂ ਕਾਲਸ ਅਤੇ ਮੈਸੇਜਸ ਤੋਂ ਗੁੱਸਾ ਆਇਆ, ਜਦਕਿ 40 ਫ਼ੀਸਦ ਮਹਿਲਾਵਾਂ ਅਜਿਹੇ ਕਾਲ-ਮੈਸੇਜ ਤੋਂ ਡਰ ਗਈਆਂ। ਰਿਪੋਰਟ ਮੁਤਾਬਕ 74% ਔਰਤਾਂ ਨੇ ਇਨ੍ਹਾਂ ਖ਼ਿਲਾਫ਼ ਕਦਮ ਚੁੱਕੇ। 60% ਮਹਿਲਾਵਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਅਜਨਬੀ ਹੈ ਅਤੇ ਇਨ੍ਹਾਂ ਤੋਂ ਬਚਣ ਦਾ ਆਮ ਤਰੀਕਾ ਹੈ ਅਜਿਹੇ ਨੰਬਰਾਂ ਨੂੰ ਬਲਾਕ ਕਰ ਦੇਣਾ।

  • Topics :

Related News