ਤੁਰਕੀ ਨੂੰ ਨਸ਼ਟ ਕਰਨ ਦੀ ਧਮਕੀ

Oct 08 2019 06:44 PM

ਵਾਸ਼ਿੰਗਟਨ:

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੁਰਕੀ ਨੂੰ ਨਸ਼ਟ ਕਰਨ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਉੱਤਰੀ ਸੀਰੀਆ ਤੋਂ ਅਮਰੀਕੀ ਫੌਜਾਂ ਦੇ ਵਾਪਸੀ ਤੋਂ ਬਾਅਦ, ਜੇ ਤੁਰਕੀ "ਆਪਣੀਆਂ ਹੱਦਾਂ ਪਾਰ ਕਰਦਾ ਹੈ", ਤਾਂ ਉਹ ਇਸ ਦੀ ਅਰਥਵਿਵਸਥਾ ਨੂੰ ਨਸ਼ਟ ਕਰ ਦੇਣਗੇ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇ ਅਮਰੀਕੀ ਸੈਨਿਕ ਪਿੱਛੇ ਹਟ ਜਾਂਦੇ ਹਨ ਤਾਂ ਤੁਰਕੀ ਨੂੰ ਸਰਹੱਦ ਨੇੜੇ ਮੌਜੂਦ ਕੁਰਦ ਲੜਾਕਿਆਂ ਵਿਰੁੱਧ ਹਮਲਾ ਕਰਨ ਦਾ ਮੌਕਾ ਮਿਲ ਜਾਵੇਗਾ। ਦੱਸ ਦੇਈਏ ਕਿ ਕੁਰਦ ਲੜਾਕੂ ਸੀਰੀਆ ਵਿੱਚ ਇਸਲਾਮਿਕ ਸਟੇਟ ਖਿਲਾਫ ਲੜਾਈ ਵਿੱਚ ਅਮਰੀਕਾ ਦੇ ਮੁੱਖ ਸਹਿਯੋਗੀ ਰਹੇ ਹਨ। ਉੱਧਰ ਤੁਰਕੀ ਦੇ ਰੱਖਿਆ ਵਿਭਾਗ ਨੇ ਕਿਹਾ ਹੈ ਕਿ ਉਹ ਉੱਤਰੀ ਸੀਰੀਆ ਵਿੱਚ ਹਮਲੇ ਲਈ ਪੂਰੀ ਤਰ੍ਹਾਂ ਤਿਆਰ ਹਨ। ਟਰੰਪ ਨੇ ਟਵੀਟਾਂ ਦੀ ਲੜੀ ਵਿੱਚ ਉੱਤਰੀ ਸੀਰੀਆ ਤੋਂ ਅਮਰੀਕੀ ਸੈਨਿਕਾਂ ਨੂੰ ਹਟਾਉਣ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ ਹੈ। ਪਰ ਟਰੰਪ ਦੇ ਰਿਪਬਲੀਕਨ ਸਾਥੀ ਵੀ ਉਸਦੇ ਫੈਸਲੇ ਦੀ ਤਿੱਖੀ ਅਲੋਚਨਾ ਕਰ ਰਹੇ ਹਨ। ਡੈਮੋਕਰੇਟਿਕ ਮੈਂਬਰ ਨੈਂਸੀ ਪੇਲੋਸੀ ਤੇ ਰਿਪਬਲੀਕਨ ਮਿਚ ਮੈਕੋਨੇਲ ਨੇ ਇਸ ਨੂੰ ‘ਖ਼ਤਰਨਾਕ’ ਤੇ ‘ਉਤਾਵਲਾ’ ਦੱਸਿਆ ਹੈ।

  • Topics :

Related News