ਨਿੱਜੀ ਜਾਣਕਾਰੀ 3500 ਰੁਪਏ ‘ਚ ਵੇਚ ਰਿਹਾ

Dec 18 2018 03:16 PM

ਨਵੀਂ ਦਿੱਲੀ:

ਇੱਕ ਜਾਂਚ ‘ਚ ਖ਼ੁਲਾਸਾ ਹੋਇਆ ਹੈ ਕਿ ਤੁਹਾਡੀ ਨਿੱਜੀ ਜਾਣਕਾਰੀ ਡਾਰਕ ਵੈੱਬ ਸਿਰਫ 3500 ਰੁਪਏ ‘ਚ ਵੇਚ ਰਿਹਾ ਹੈ। ਇਸ ‘ਚ ਹੈਕ ਕੀਤੇ ਗਏ ਤੁਹਾਡੇ ਸੋਸ਼ਲ ਮੀਡੀਆ ਅਕਾਉਂਟ, ਉਬਰ ਨਾਲ ਗੇਮਿੰਗ ਤੇ ਪੋਰਨ ਸਾਈਟਾਂ ਤੋਂ ਬੈਂਕ ਅਕਾਉਂਟ ਤੇ ਕ੍ਰੈਡਿਟ ਕਾਰਡ ਦੀ ਡੀਟੇਲ ਵੀ ਸ਼ਾਮਲ ਹੈ। ਡਾਰਕ ਵੈੱਬ ਮਾਰਕਿਟਾਂ ਦੀ ਜਾਂਚ ਕਰਨ ਵਾਲੀ ਸਾਈਬਰ ਸੁਰੱਖਿਆ ਕੰਪਨੀ ਕਾਸਪਰਸਕਾਈ ਲੈਬ ਮੁਤਾਬਕ, ਸਾਈਬਰ ਅਪਰਾਧੀ ਕਿਸੇ ਵੀ ਵਿਅਕਤੀ ਦੀ ਜਾਣਕਾਰੀ ਨੂੰ ਸਿਰਫ 50 ਡਾਲਰ ‘ਚ ਵੇਚ ਸਕਦੇ ਹਨ। ਡਾਰਕ ਵੈੱਬ ਇੰਟਰਨੈੱਟ ਦਾ ਇੰਕਰੀਪਟਿਡ ਹਿੱਸਾ ਹੈ ਜਿਸ ਨੂੰ ਸਰਚ ਇੰਜਨਾਂ ‘ਚ ਸ਼ਾਮਲ ਨਹੀਂ ਕੀਤਾ ਗਿਆ। ਕਾਸਪਰਸਕਾਈ ਦੇ ਖੋਜੀਆਂ ਦਾ ਮੰਨਣਾ ਹੈ ਕਿ ਹੈਕ ਕੀਤੇ ਗਏ ਖਾਤੇ ਦੀ ਕੀਮਤ ਘੱਟ ਹੁੰਦੀ ਹੈ।

  • Topics :

Related News