ਮਨੁੱਖੀ ਦੁੱਧ ਬੈਂਕ ਦੀ ਸਥਾਪਨਾ ਕੀਤੀ

ਲਖਨਊ:

ਨਵਜਨਮੇ ਬੱਚਿਆਂ ਲਈ ਮਾਂ ਦਾ ਦੁੱਧ ਮੁਹੱਈਆ ਕਰਵਾਉਣ ਵਾਸਤੇ ਮਨੁੱਖੀ ਦੁੱਧ ਬੈਂਕ ਦੀ ਸਥਾਪਨਾ ਕੀਤੀ ਗਈ ਹੈ। ਇਹ ਬੈਂਕ ਮਾਂ-ਵਾਹਰੇ ਬੱਚਿਆਂ ਜਾਂ ਮਾਵਾਂ ਨੂੰ ਦੁੱਧ ਪਿਲਾਉਣ ਵਿੱਚ ਆਉਂਦੀਆਂ ਮੁਸ਼ਕਲਾਂ ਦਾ ਵਿਕਲਪ ਬਣ ਸਕਦਾ ਹੈ। ਇਸ ਦੇ ਨਾਲ ਹੀ ਇਹ ਬੈਂਕ ਨਿਓਨੈਟਲ ਡੈਥਸ (ਜਨਮ ਤੋਂ 28 ਦਿਨਾਂ ਦੇ ਅੰਦਰ ਹੋਣ ਵਾਲੀ ਮੌਤ) ਦਰ ਨੂੰ ਘਟਾਉਣ ਵਿੱਚ ਸਹਾਈ ਹੋ ਸਕਦਾ ਹੈ। ਲਖਨਊ ਦੀ ਕਿੰਗ ਜਾਰਜ ਮੈਡੀਕਲ ਯੂਨਿਵਰਸਿਟੀ ਵਿੱਚ ਇਸ ਬੈਂਕ ਦੀ ਸਥਾਪਨਾ ਕੀਤੀ ਗਈ ਹੈ। ਹਾਲਾਂਕਿ ਇਹ ਆਪਣੀ ਕਿਸਮ ਦਾ ਪਹਿਲਾ ਬੈਂਕ ਨਹੀਂ ਹੈ। ਵਿਸ਼ਵ ਦਾ ਪਹਿਲਾ ਮਨੁੱਖੀ ਦੁੱਧ ਬੈਂਕ ਸੰਨ 1911 ਨੂੰ ਆਸਟ੍ਰੀਆ ਦੇ ਵਿਆਨਾ ਵਿੱਚ ਸਥਾਪਤ ਕੀਤਾ ਗਿਆ ਸੀ ਤੇ ਭਾਰਤ ਵਿੱਚ ਮੁੰਬਈ 'ਚ ਸੰਨ 1989 ਨੂੰ ਪਹਿਲਾ ਮਨੁੱਖੀ ਦੁੱਧ ਬੈਂਕ ਸਥਾਪਤ ਕੀਤਾ ਗਿਆ ਸੀ। ਬੈਂਕ ਦੀ ਡਾਕਟਰ ਸ਼ੀਤਲ ਵਰਮਾ ਮੁਤਾਬਕ ਉਹ ਮਾਂਵਾਂ ਤੋਂ ਦੁੱਧ ਇਕੱਠਾ ਕਰਦੇ ਹਨ ਤੇ ਇਹ ਆਈਸੀਯੂ ਵਿੱਚ ਭਰਤੀ ਹੋਏ ਨਵਜਨਮੇ ਬੱਚਿਆਂ ਨੂੰ ਦਿੱਤਾ ਜਾਵੇਗਾ। ਬੈਂਕ ਮਾਰਚ ਵਿੱਚ ਸ਼ੁਰੂ ਕੀਤਾ ਗਿਆ ਸੀ, ਹੁਣ ਇਸ ਵਿੱਚ ਬ੍ਰੈਸਟ ਮਿਲਕ ਯਾਨੀ ਮਾਂ ਦਾ ਦੁੱਧ ਰੱਖਣ, ਪ੍ਰੋਸੈਸ ਕਰਨ ਤੇ ਵੰਡਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ।

  • Topics :

Related News