ਆਖ਼ਰੀ ਮੈਚ ਵਿੱਚ ਭਾਰਤ ਨੂੰ ਨੀਦਰਲੈਂਡ ਹੱਥੋਂ 2-1 ਨਾਲ ਹਾਰ

Dec 14 2018 02:35 PM

ਭੁਵਨੇਸ਼ਵਰ:

ਕੁਆਰਟਰ ਫ਼ਾਈਨਲ ਗੇੜ ਦੇ ਆਖ਼ਰੀ ਮੈਚ ਵਿੱਚ ਭਾਰਤ ਨੂੰ ਨੀਦਰਲੈਂਡ ਹੱਥੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਓੜੀਸ਼ਾ ਵਿਸ਼ਵ ਕੱਪ 2018 ਵਿੱਚ ਭਾਰਤੀ ਟੀਮ ਦੀ ਇਹ ਪਹਿਲੀ ਹਾਰ ਸੀ। ਸੈਮੀਫ਼ਾਈਨਲ ਵਿੱਚ ਆਸਟ੍ਰੇਲੀਆ ਤੇ ਇੰਗਲੈਂਡ ਪਹਿਲਾਂ ਤੋਂ ਹੀ ਪਹੁੰਚ ਚੁੱਕੀਆਂ ਹਨ ਅਤੇ ਅੱਜ ਤੀਜੀ ਤੇ ਚੌਥੀ ਟੀਮ ਵਜੋਂ ਬੈਲਜੀਅਮ ਤੇ ਨੀਦਰਲੈਂਡ ਵੀ ਪਹੁੰਚ ਚੁੱਕੀਆਂ ਹਨ। ਆਪਣੇ ਸੀ ਗਰੁੱਪ ਦੇ ਲੀਗ ਮੈਚਾਂ ਦੌਰਾਨ ਭਾਰਤ ਨੇ ਸਭ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਨੂੰ 5-0 ਨਾਲ ਹਰਾਇਆ ਸੀ ਅਤੇ ਕੈਨੇਡਾ ਨੂੰ ਵੀ 5-1 ਨਾਲ ਮਾਤ ਦਿੱਤੀ ਸੀ। ਬੈਲਜੀਅਮ ਨਾਲ ਅਗਲਾ ਲੀਗ ਮੈਚ 1-1 ਗੋਲ ਦੀ ਬਰਾਬਰੀ 'ਤੇ ਰਿਹਾ। ਸ਼ਾਨਦਾਰ ਲੈਅ ਵਿੱਚ ਬਣੀ ਆਈ ਭਾਰਤੀ ਟੀਮ ਤੋਂ ਆਸ ਸੀ ਕਿ ਉਹ ਆਪਣੀ ਜ਼ਮੀਨ 'ਤੇ 43 ਸਾਲਾਂ ਬਾਅਦ ਸੈਮੀਫ਼ਾਈਨਲ ਵਿੱਚ ਜਾਣ ਦਾ ਮੌਕਾ ਨਹੀਂ ਖੁੰਝਾਏਗੀ। ਕੁਆਟਰ ਫ਼ਾਈਨਲ ਦੇ ਇਸ ਮੈਚ ਵਿੱਚ ਨੀਦਰਲੈਂਡ ਤੇ ਭਾਰਤੀ ਟੀਮਾਂ ਨੇ ਪਹਿਲੇ ਹੀ ਕੁਆਟਰ ਵਿੱਚ 1-1 ਗੋਲ ਕਰ ਲਏ ਸਨ ਅਤੇ ਫਿਰ ਹਾਫ਼ ਟਾਈਮ ਤਕ ਕੋਈ ਵੀ ਗੋਲ ਨਾਲ ਕਰ ਸਿਆ। ਇਸ ਤੋਂ ਬਾਅਦ 50ਵੇਂ ਮਿੰਟ ਵਿੱਚ ਨੀਦਰਲੈਂਡ ਨੇ ਦੂਜਾ ਗੋਲ ਦਾਗ਼ ਕੇ ਭਾਰਤ ਵਿਰੁੱਧ ਜਿੱਤ ਹਾਸਲ ਕੀਤੀ। ਪੂਰੇ ਮੈਚ ਵਿੱਚ ਭਾਰਤੀ ਖਿਡਾਰੀ ਕਾਹਲ ਵਿੱਚ ਦਿਖਾਈ ਦਿੱਤੇ ਅਤੇ ਦੋ-ਤਿੰਨ ਸ਼ਾਨਦਾਰ ਮੌਕੇ ਮਿਲਣ ਦੇ ਬਾਵਜੂਦ ਗੋਲ ਨਹੀਂ ਕਰ ਸਕੇ। ਇਸ ਖੇਡ ਤੋਂ ਬਾਅਦ ਟੀਮ ਨੂੰ ਹੋਰ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਸਾਫ਼ ਝਲਕਦੀ ਹੈ।

  • Topics :

Related News