ਹੁਣ ਫਲਾਈਟ ‘ਚ ਬੈਠ ਕੇ ਕਾਲ ਤੇ ਇੰਟਰਨੈੱਟ ਦਾ ਇਸਤੇਮਾਲ ਕੀਤਾ ਜਾ ਸਕਦਾ

ਨਵੀਂ ਦਿੱਲੀ:

ਜਹਾਜ਼ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਖ਼ਬਰ ਹੈ ਕਿ ਹੁਣ ਫਲਾਈਟ ‘ਚ ਬੈਠ ਕੇ ਕਾਲ ਤੇ ਇੰਟਰਨੈੱਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਸਰਵਿਸ ਨੂੰ ਸਾਲ 2019 ਦੇ ਪਹਿਲੇ ਮਹੀਨੇ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦਾ ਐਲਾਨ ਬੁੱਧਵਾਰ ਨੂੰ ਟੈਲੀਕਾਮ ਮੰਤਰੀ ਮਨੋਜ ਸਿਨ੍ਹਾ ਨੇ ਕੀਤਾ ਹੈ। ਸਿਨ੍ਹਾ ਨੇ ਕਿਹਾ ਕਿ ਉਹ ਕਾਨੂੰਨ ਮੰਤਰਾਲੇ ਤੋਂ ਫਲਾਈਟ ਕਨੈਕਟੀਵਿਟੀ ਨਿਯਮ ਲਾਗੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਨੂੰ ਜਲਦੀ ਹੀ ਸਾਰੀਆਂ ਫਲਾਈਟਾਂ ‘ਚ ਲਾਗੂ ਕਰ ਦਿੱਤਾ ਜਾਵੇਗਾ। ਸਿਨ੍ਹਾ ਨੇ ਅੱਗੇ ਕਿਹਾ, ‘ਉਨ੍ਹਾਂ ਨੇ ਇਸ ਕੰਮ ਲਈ ਕਾਨੂੰਨੀ ਮੰਤਰੀ ਤੋਂ ਇਜਾਜ਼ਤ ਮੰਗੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਫੈਸਲਾ ਇੱਕ ਹਫਤੇ ਜਾਂ 10 ਦਿਨਾਂ ‘ਚ ਆ ਜਾਵੇਗਾ। ਉਧਰ ਫੈਸਲਾ ਆਉਣ ਤੋਂ ਬਾਅਦ ਇਸ ਨੂੰ ਜਨਵਰੀ ‘ਚ ਲਾਗੂ ਕੀਤਾ ਜਾ ਸਕਦਾ ਹੈ। 1 ਮਈ ਨੂੰ ਡਿਪਾਰਟਮੈਂਟ ਆਫ ਟੈਲੀਕਾਮ ਨੇ ਇਹ ਮਤਾ ਰੱਖਿਆ ਸੀ ਜਿੱਥੇ ਵਾਇੰਡਰ ਇੰਨ ਫਲਾਈਟ ਕਨੈਕਟੀਵਿਟੀ ਨੂੰ ਤਕਰੀਬਨ ਸਭ ਡੇਵੈਲਪ ਮਾਰਕਿਟ ‘ਚ ਮੁਹੱਈਆ ਕਰਵਾਇਆ ਜਾ ਸਕੇਗਾ। ਇਸ ਸਰਵਿਸ ਦਾ ਵਿਸਤਾਰ ਤੇ ਏਅਰ ਇੰਡੀਆ ਨੇ ਸਵਾਗਤ ਕੀਤਾ ਹੈ। GSAT-11 ਦੇ ਲੌਂਚ ‘ਤੇ ਸਿਨ੍ਹਾ ਨੇ ਕਿਹਾ, ‘ਇਸ ਨਾਲ ਡੇਟਾ ਕਨੈਕਟੀਵਿਟੀ ਨੂੰ ਫਾਇਦਾ ਹੋਵੇਗਾ ਤੇ ਇੰਰਟਨੈੱਟ ਦੀ ਸਪੀਡ ‘ਚ ਵੀ ਕਾਫੀ ਵਾਧਾ ਹੋਵੇਗਾ। ਕਮਿਊਨੀਕੇਸ਼ਨ ਦੇ ਖੇਤਰ ‘ਚ ਇਹ ਇੱਕ ਨਵੀਂ ਕ੍ਰਾਂਤੀ ਲੈ ਕੇ ਆਵੇਗਾ ਜੋ ਭਾਰਤ ਨੈੱਟ ਪ੍ਰੋਗ੍ਰਾਮ ਨੂੰ ਨਾਰਥ ਈਸਟ ਤੇ ਪਹਾੜੀ ਖੇਤਰਾਂ ‘ਚ ਫੈਲਾਏਗਾ। ਇਨ੍ਹਾਂ ਥਾਂਵਾਂ ‘ਤੇ ਵੀ ਜਲਦੀ ਹੀ ਹਾਈ ਸਪੀਡ ਡੇਟਾ ਮੁਹੱਈਆ ਹੋ ਸਕੇਗਾ।

 

 

  • Topics :

Related News