ਪ੍ਰਵਾਸੀ ਮਜ਼ਦੂਰਾਂ ਨਾਲ ਲੱਦਿਆ ਟਰੱਕ ਲੁਧਿਆਣਾ ਪੁਲਿਸ ਨੇ ਕੀਤਾ ਕਾਬੂ, ਡਰਾਇਵਰ ਫਰਾਰ

May 16 2020 02:54 PM

ਲੁਧਿਆਣਾ: ਲੁਧਿਆਣਾ 'ਚ ਦਿੱਲੀ ਨੈਸ਼ਨਲ ਹਾਈਵੇ ਤੇ ਪੁਲਿਸ ਨੇ ਇੱਕ ਟਰੱਕ ਨੂੰ ਕਬਜ਼ੇ 'ਚ ਲਿਆ ਹੈ। ਇਸ ਟਰੱਕ 'ਚ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਲੱਦਿਆ ਹੋਇਆ ਸੀ।ਟਰੱਕ ਡਰਾਇਵਰ ਇਨ੍ਹਾਂ ਮਜ਼ਦੂਰਾਂ ਦੀ ਬੇਬਸੀ ਦਾ ਫਾਇਦਾ ਚੁੱਕ ਇਨ੍ਹਾਂ ਨੂੰ ਘਰ ਛੱਡਣ ਦਾ ਝਾਂਸਾ ਦੇ ਰਿਹਾ ਸੀ।ਪਰ ਪੁਲਿਸ ਨੂੰ ਵੇਖਦੇ ਹੀ ਡਰਾਇਵਰ ਟਰੱਕ ਨੂੰ ਛੱਡ ਮੌਕੇ ਤੋਂ ਫਰਾਰ ਹੋ ਗਿਆ।ਫਿਲਹਾਲ ਪੁਲਿਸ ਨੇ ਇਸ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਇਸ ਟਰੱਕ ਦੇ ਚਾਲਕ ਨੇ ਪੈਸੇ ਦੇ ਲਾਲਚ 'ਚ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਟਰੱਕ 'ਚ ਲੱਦ ਲਿਆ।ਇਸ ਟਰੱਕ 'ਚ 50 ਤੋਂ ਵੀ ਵੱਧ ਮਜ਼ਦੂਰ ਲੱਦੇ ਹੋਏ ਸੀ। ਟਰੱਕ ਚਾਲਕ ਨੇ ਪੁਲਿਸ ਨੂੰ ਧੋਖਾ ਦੇਣ ਲਈ ਸ਼ੀਸੇ ਤੇ ਲਿਖਿਆ ਹੋਇਆ ਸੀ 'On Govt. Duty for Essential Service' ਯਾਨੀ " ਜ਼ਰੂਰੀ ਸੇਵਾਵਾਂ ਲਈ ਸਰਕਾਰੀ ਡਿਊਟੀ 'ਤੇ"। ਪੁਲਿਸ ਮੁਤਾਬਕ ਟਰੱਕ ਡਰਾਇਵਰ ਨੇ ਇਨ੍ਹਾਂ ਮਜ਼ਦੂਰਾਂ ਤੋਂ 3000 ਰੁਪਏ ਪ੍ਰਤੀ ਵਿਅਕਤੀ ਲਏ ਸਨ। ਪੁਲਿਸ ਨੇ ਇਨ੍ਹਾਂ ਸਾਰੇ ਮਜ਼ਦੂਰਾਂ ਨੂੰ ਕੁਆਰੰਟੀਨ ਸੈਂਟਰ ਭੇਜ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

  • Topics :

Related News