ਕਾਰਪੋਰੇਸ਼ਨ ਤੇ ਮੇਅਰ ਖ਼ਿਲਾਫ਼ ਭਾਰੀ ਰੋਸ

Sep 21 2019 01:16 PM

ਪਠਾਨਕੋਟ :

ਸ਼ਹਿਰ ਦੇ ਮਿਸ਼ਨ ਰੋਡ ਸ੍ਰੀ ਰਾਮ ਹਸਪਤਾਲ ਦੇ ਬਿਲਕੁਲ ਸਾਹਮਣੇ ਗਲੀ ਦੀ ਖਸਤਾ ਹਾਲਤ ਤੇ ਬੰਦ ਪਏ ਸੀਵਰੇਜ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਕਾਰਪੋਰੇਸ਼ਨ ਤੇ ਮੇਅਰ ਖ਼ਿਲਾਫ਼ ਭਾਰੀ ਰੋਸ ਪ੍ਰਗਟ ਕੀਤਾ। ਇਸ ਦੌਰਾਨ ਮੁਹੱਲਾ ਵਾਸੀ ਰੀਨਾ ਸੂਦ, ਰਜਨੀ, ਅੰਜਲੀ, ਸ਼ੰਕੁਤਲਾ ਆਦਿ ਨੇ ਸਾਂਝੇ ਤੌਰ ਤੇ ਦੱਸਿਆ ਕਿ ਉਨ੍ਹਾਂ ਦੀ ਗਲੀ ਵਿਚ ਸਫਾਈ ਕਰਮਚਾਰੀ ਕਦੀ-ਕਦੀ ਹੀ ਸਫਾਈ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਨਾਲੀਆਂ ਤੇ ਸੀਵਰੇਜ ਦੀ ਸਮੇਂ ਸਿਰ ਸਫਾਈ ਨਾ ਹੋਣ ਦੇ ਚਲਦਿਆਂ ਸਾਰਾ ਗੰਦਾ ਪਾਣੀ ਵਿਚ ਹੀ ਇਕੱਠਾ ਹੋ ਜਾਂਦਾ ਹੈ, ਜਿਸ ਤੋਂ ਉਠਣ ਵਾਲੀ ਬਦਬੂ ਤੋਂ ਆਸ-ਪਾਸ ਦੇ ਘਰਾਂ ਵਿਚ ਰਹਿ ਰਹੇ ਲੋਕਾਂ ਦਾ ਜੀਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਕਹਿਣ ਨੂੰ ਤਾਂ ਉਨ੍ਹਾਂ ਦੇ ਵਾਰਡ ਦਾ ਕਾਰਪੋਰੇਟਰ ਮੇਅਰ ਹੈ ਪਰ ਸਹੂਲਤਾਂ ਦੇ ਮਾਮਲੇ ਵਿਚ ਇਹ ਵਾਰਡ ਸਭ ਤੋਂ ਪਿੱਛੇ ਹੈ। ਇੱਥੋਂ ਦੀ ਸਫਾਈ ਵਿਵਸਥਾ ਬਹੁਤ ਹੀ ਖਰਾਬ ਹੈ। ਉਨ੍ਹਾਂ ਕਿਹਾ ਕਿ ਮੇਅਰ ਅਨਿਲ ਵਾਸੂਦੇਵ ਸ਼ਹਿਰ ਦੇ ਦੂਸਰੇ ਵਾਰਡਾਂ ਦਾ ਦੌਰ ਕਰ ਉੱਥੋਂ ਦੇ ਲੋਕਾਂ ਦੀ ਸਮੱਸਿਆ ਜਾਣ ਰਹੇ ਹਨ ਪਰ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੇ ਖੁਦ ਦੇ ਵਾਰਡ ਦਾ ਚੇਤਾ ਭੁਲ ਗਿਆ ਹੈ।

  • Topics :

Related News