ਕੈਂਪ ਦੌਰਾਨ 18 ਵਿਦਿਆਰਥੀਆਂ ਦੇ ਫਾਰਮ ਭਰੇ

Aug 28 2019 04:39 PM

ਪਠਾਨਕੋਟ,

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਥਾਨਕ ਆਦਰਸ਼ ਭਾਰਤੀ ਕਾਲਜ ਵਿਖੇ ਵਿਦਿਆਰਥੀਆਂ ਦੇ ਪੱਕੇ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਕੈਂਪ ਲਗਾਇਆ ਗਿਆ | ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਵਿਜੇ ਪਾਸੀ ਨੇ ਦੱਸਿਆ ਕਿ ਕੈਂਪ ਦੌਰਾਨ 18 ਵਿਦਿਆਰਥੀਆਂ ਦੇ ਫਾਰਮ ਭਰੇ ਗਏ ਹਨ | ਉਨ੍ਹਾਂ ਦੱਸਿਆ ਕਿ ਜਿੰਨਾ ਵਿਦਿਆਰਥੀਆਂ ਦੇ ਸੁਸਾਇਟੀ ਵਲੋਂ ਲਰਨਿੰਗ ਡਰਾਈਵਿੰਗ ਲਾਇਸੈਂਸ ਬਣਵਾਏ ਗਏ ਸਨ ਤੇ ਜਿੰਨਾ ਦੀ ਮਿਆਦ 31 ਅਗਸਤ ਖ਼ਤਮ ਹੋ ਰਹੀ ਹੈ ਉਹ 30 ਅਗਸਤ ਨੂੰ ਟਰਾਂਸਪੋਰਟ ਦਫ਼ਤਰ ਵਿਖੇ ਆ ਕੇ ਫਾਰਮ ਭਰਨ | ਇਸ ਮੌਕੇ ਅਵਤਾਰ ਅਬਰੋਲ ਵੀ ਹਾਜ਼ਰ ਸਨ |

  • Topics :

Related News