ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫਤਰ ਬਟਾਲਾ ਵੱਲੋ 800 ਦੇ ਕਰੀਬ ਪੌਦੇ ਲਗਾਏ ਗਏ

Jul 20 2019 02:31 PM

ਪਠਾਨਕੋਟ

ਸ੍ਰੀ ਐਸ ਐਸ ਮਰਵਾਹਾ, ਚੇਅਰਮੈਨ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਿਸ਼ਾ-ਨਿਰਦੇਸ਼ਾ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫਤਰ ਬਟਾਲਾ ਵੱਲੋ ਮੈਸ- ਪਾਇਉਨੀਰ ਇੰਡਸਟ੍ਰੀਜਸ ਲਿਮਟਿਡ, ਪਲਾਟ ਨੰਬਰ ਏ-3, ਏ-4, ਇੰਡਸਟ੍ਰੀਅਲ ਗਰੋਥ ਸੈਟਰ, ਡਿਫੈਨਸ ਰੋਡ, ਰਾਨੀਪੁਰ, ਤਹਿਸੀਲ ਤੇ ਜਿਲ•ਾ-ਪਠਾਨਕੋਟ ਅਤੇ ਇੰਡਸਟ੍ਰੀਅਲ ਗਰੋਥ ਸੈਟਰ, ਪਠਾਨਕੋਟ ਵਿਖੇ 800 ਦੇ ਕਰੀਬ ਪੌਦੇ ਲਗਾਏ ਗਏ । ਇੱਥੇ ਮੋਕੇ ਸਰਵਸ੍ਰੀ ਹਰਪਾਲ ਸਿੰਘ ਵਾਤਾਵਰਣ ਇੰਜੀਨੀਅਰ ਅਤੇ ਰਣਤੇਜ ਸ਼ਰਮਾਂ ਸਹਾਇਕ ਵਾਤਾਵਰਣ ਇੰਜੀਨੀਅਰ ਵੱਲੋ ਇਹ ਕਿਹਾ ਗਿਆ ਕਿ ਵਾਤਾਵਰਣ ਦੀ ਸੁਧਤਾ ਲਈ ਸਾਨੂੰ ਵੱੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ•ਾਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ।  ਉਨ•ਾਂ ਅੱਗੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋ ਸੁਰੂ ਕੀਤੇ ਗਏ ਮਿਸਨ ਤੰਦਰੁਸਤ ਪੰਜਾਬ ਤਹਿਤ ਧਰਤੀ ਤੇ ਵੱਧ ਤੋ ਵੱਧ ਰੁੱਖ ਲਗਾਏ ਜਾਣ ਦੇ ਕੀਤੇ ਗਏ ਉਪਰਾਲੇ ਦੀ ਭਰਪੂਰ ਸ਼ਲਾਗਾ ਕਰਦਿਆ ਕਿਹਾ ਕਿ ਇਹ ਮਿਸ਼ਨ ਪ੍ਰਦੂਸ਼ਣ ਮੁਕਤ ਅਤੇ ਸਵੱਛ ਵਾਤਾਵਰਣ ਰੱਖਣ ਲਈ ਅਤਿ-ਸਹਾਈ ਹੋਵੇਗਾ । ਉਨ•ਾਂ ਰੁੱਖਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਰੁੱਖ ਮਨੁੱਖੀ ਜਿੰਦਗੀ ਦਾ ਅਹਿਮ ਹਿੱਸਾ ਹਨ ਅਤੇ ਇਨ•ਾਂ ਤੋ ਬਿਨ•ਾਂ ਮਨੁੱਖ ਦਾ ਆਧਾਰ ਨਹੀ ਹੈ । ਇਸ ਮੋਕੇ M/s Pioneer Industries Ltd., Plot no. A3-A4, Industrial growth centre, defence Road, Ranipur, tehsil  and distt. Pathankot ਵੱਲੋ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਇੱਕ ਹਫਤੇ ਅੰਦਰ-ਅੰਦਰ ਉਨ•ਾਂ ਵੱਲੋ ਕੁੱਲ 2000 ਪੋਦੇ ਲਗਾਏ ਜਾਣਗੇ ਅਤੇ ਰੁੱਖਾ ਦੀ ਪੂਰੀ ਸਾਂਭ ਸੰਭਾਲ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇਗਾ ।   ਇਸ ਮੋਕੇ ਮੈਸ- ਪਾਇਉਨੀਰ ਇੰਡਸਟ੍ਰੀਜਸ ਲਿਮਟਿਡ, ਪਲਾਟ ਨੰਬਰ ਏ-3, ਏ-4, ਇੰਡਸਟ੍ਰੀਅਲ ਗਰੋਥ ਸੈਟਰ, ਡੀਫੈਨਸ ਰੋਡ, ਰਾਨੀਪੁਰ, ਤਹਿਸੀਲ ਤੇ ਜਿਲ•ਾ-ਪਠਾਨਕੋਟ ਦੇ ਮਾਲਕ, ਸ੍ਰੀ ਹਰਪਾਲ ਸਿੰਘ, ਵਾਤਾਵਰਣ ਇੰਜੀਨੀਅਰ ਅਤੇ ਇੰਜੀ: ਰਣਤੇਜ ਸ਼ਰਮਾ ਸਹਾਇਕ ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫਤਰ, ਬਟਾਲਾ ਵੀ ਮਂੌਜੂਦ ਸਨ ।

  • Topics :

Related News