ਪ੍ਰਾਈਵੇਟ ਮੈਡੀਕਲ ਪਰੈਕਟੀਸ਼ਨਰ ਨੂੰ ਚੈਕ ਕੀਤਾ ਗਿਆ ਤੇ ਡਰੱਗ ਸੈਂਪਲ ਭਰੇ

Dec 14 2018 02:24 PM

ਪਠਾਨਕੋਟ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ•ਾ ਆਯੂਰਵੈਦਿਕ ਯੂਨਾਨੀ ਅਫਸਰ ਕਮ ਡਰੱਗ ਇੰਸਪੈਕਟਰ ਡਾ. ਕੁਲਵੰਤ ਕੌਰ ਦੀ ਦੇਖ-ਰੇਖ ਹੇਠ ਪਿੰਡ ਮੀਰਥਲ ਵਿਖੇ ਪ੍ਰਾਈਵੇਟ ਮੈਡੀਕਲ ਪਰੈਕਟੀਸ਼ਨਰ ਨੂੰ ਚੈਕ ਕੀਤਾ ਗਿਆ ਤੇ ਡਰੱਗ ਸੈਂਪਲ ਭਰੇ ਗਏ। ਇਸ ਦੌਰਾਨ ਡਾ. ਯਸ਼ਵਿੰਦਰ ਤੇ ਡਾ. ਸੋਨਮ ਵੀ ਮੌਜੂਦ ਸਨ। ਡਾ. ਕੁਲਵੰਤ ਕੌਰ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਚੈਂਕਿੰਗ ਅਭਿਆਨ ਚਲਾਇਆ ਗਿਆ ਹੈ ਅਤੇ ਇਸ ਤਰ•ਾਂ ਦੀਆਂ ਅਚਨਚੇਤ ਚੈਂਕਿੰਗ ਅਗੇ ਵੀ ਜਾਰੀ ਰਹਿਣਗੀਆਂ। ਉਨ•ਾਂ ਦੱਸਿਆ ਕਿ ਆਯੂਰਵੈਦਿਕ ਵਿਭਾਗ ਵੱਲੋਂ ਲੋਕਾਂ ਨੂੰ ਚੰਗੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਡਿਸਪੈਂਸਰੀਆਂ ਦੀ ਸਮੇਂ ਸਮੇਂ 'ਤੇ ਚੈਂਕਿੰਗ ਕੀਤੀ ਜਾਂਦੀ ਹੈ। ਉਨ•ਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਨਿਰੋਗ ਰਹਿਣ ਲਈ ਯੋਗ  ਕਰਨ।   

  • Topics :

Related News