ਪੋਸਟ-ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ.ਸੀ./ਓ.ਬੀ.ਸੀ. ਸਕੀਮ

Dec 15 2018 03:01 PM

ਪਠਾਨਕੋਟ

ਸ਼੍ਰੀ ਸੁੱਖਵਿੰਦਰ ਸਿੰਘ ਘੁਮੰਣ,ਜ਼ਿਲ•ਾ ਭਲਾਈ ਅਫਸਰ, ਪਠਾਨਕੋਟ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆ ਦੱਸਿਆ ਗਿਆ ਕਿ ਡਾਇਰੈਕਟਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ, ਪੰਜਾਬ, ਚੰਡੀਗੜ• ਜੀ ਵੱਲੋਂ ਲਾਗੂ ਕੀਤੀ ਗਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ.ਸੀ./ਓ.ਬੀ.ਸੀ. ਸਕੀਮ ਤਹਿਤ ਵਿੱਦਿਅਕ ਸੰਸਥਾਵਾਂ ਵਿੱਚ ਪੜ• ਰਹੇ ਅਨੁਸੂਚਿਤ ਜਾਤੀ ਅਤੇ ਬੈਕਵਰਡ ਕਲਾਸ ਦੇ ਵਿੱਦਿਆਰਥੀਆਂ ਵੱਲੋਂ ਆਨਲਾਈਨ ਸਕਾਲਰਸ਼ਿਪ ਪੋਰਟਲ ਤੇ ਅਪਲਾਈ ਕੀਤੀਆਂ ਗਈਆਂ ਦਰਖ਼ਾਸਤਾਂ ਦੇ ਮੁਕੰਮਲ ਦਸਤਾਵੇਜਾਂ ਨੂੰ ਸੈਕਸਨ ਅਥਾਰਟੀ ਕਮਰਾ ਨੰ. 344, ਡੀ.ਏ.ਸੀ.ਕੰਪਲੈਕਸ, ਨੇੜੇ ਮਲਿਕਪੁਰ ਚੋਂਕ ਵਿਖੇ ਮਿਤੀ 20 ਦਸੰਬਰ 2018 ਤੋਂ ਪਹਿਲਾਂ-ਪਹਿਲਾਂ ਚੈੱਕ ਕਰਵਾਏ ਜਾਣ ਤਾਂ ਜੋ ਇਨ•ਾਂ ਦਰਖਾਸਤਾਂ ਨੂੰ ਚੈੱਕ ਕਰਨ ਉਪਰੰਤ ਸੈਂਕਸਨ ਅਥਾਰਟੀ ਵੱਲੋਂ ਪ੍ਰਵਾਨ ਕਰਕੇ ਸਕਾਲਰਸ਼ਿਪ ਦੀ ਅਦਾਇਗੀ ਲਈ ਮੁੱਖ ਦਫ਼ਤਰ, ਚੰਡੀਗੜ• ਨੂੰ ਭੇਜੀਆਂ ਜਾ ਸਕਣ। ਇਸ ਤੋਂ ਇਲਾਵਾ ਵਿਭਾਗ ਵੱਲੋਂ ਸ਼ਗਨ ਸਕੀਮ ਹੁਣ ਅਸ਼ੀਰਵਾਦ ਸਕੀਮ ਤਹਿਤ ਸਮਾਜ ਦੇ ਹਰੇਕ ਗਰੀਬ ਵਰਗ ਵਾਸਤੇ ਚਲਾਈ ਜਾਂਦੀ ਹੈ, ਜਿਸ ਵਿੱਚ ਇਸ ਸਕੀਮ ਤਹਿਤ 21,000/- ਰੁਪਏ ਦਾ ਲਾਭ, ਲੜਕੀ ਦੇ ਮਾਪਿਆਂ/ਸਰਪਰਸਤ, ਜਿਨ•ਾਂ ਦੀ ਸਾਲਾਨਾ ਆਮਦਨ 32,790 ਰੁਪਏ ਹੈ, ਨੂੰ ਦਿੱਤਾ ਜਾਂਦਾ ਹੈ। ਇਸ ਸਕੀਮ ਦੀ ਫਾਈਲ ਵਿਆਹ ਤੋਂ ਇੱਕ ਮਹੀਨਾ ਪਹਿਲਾਂ ਜਾਂ ਵਿਆਹ ਹੋਣ ਤੇ ਇੱਕ ਮਹੀਨੇ ਦੇ ਅੰਦਰ-ਅੰਦਰ ਦਿੱਤੀ ਜਾ ਸਕਦੀ ਹੈ। 

 
 
  • Topics :

Related News