ਜਿਲ•ਾ ਪ੍ਰਬੰਧਕੀ ਕੰਪਲੈਕਸ ਵਿੱਚ ਸਕੂਲੀ ਬੱਚਿਆਂ ਲਈ ਵਿਸ਼ੇਸ ਪ੍ਰੋਗਰਾਮ

Dec 18 2018 03:04 PM

ਪਠਾਨਕੋਟ

ਜਿਲ•ਾ ਰੋਜਗਾਰ ਬਿਊਰੋ ਵੱਲੋਂ ਅੱਜ ਜਿਲ•ਾ ਪ੍ਰਬੰਧਕੀ ਕੰਪਲੈਕਸ ਵਿੱਚ ਸਕੂਲੀ ਬੱਚਿਆਂ ਲਈ ਵਿਸ਼ੇਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਦੱਸਿਆ ਕਿ ਜਿਲ•ਾ ਰੋਜਗਾਰ ਬਿਊਰੋ ਅਤੇ ਕਾਰੋਬਾਰ ਕਮਰਾ ਨੰ: 352 ਜਿਲ•ਾ ਪ੍ਰੰਬਧਕੀ ਕੰਪਲੈਕਸ਼ ਪਠਾਨਕੋਟ ਵਿਖੇ 1 ਨਵੰਬਰ 2018 ਤੋਂ ਹੋਂਦ ਵਿਚ ਆ ਚੁੱਕਾ ਹੈ । ਇਸ ਦਾ ਉਦਘਾਟਨ ਮਾਣਯੋਗ ਕੈਬਿਨਟ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੇ ਕਰ ਕਮਲਾ ਦੇ ਨਾਲ ੀ 21ਨਵੰਬਰ 2018 ਨੂੰ ਕੀਤਾ ਗਿਆ। ਇਹ ਜਾਣਕਾਰੀ ਸ੍ਰੀ ਆਰ.ਸੀ. ਖੁਲਰ ਜਿਲ•ਾ ਰੋਜਗਾਰ ਅਫਸ਼ਰ ਅਤੇ ਸ੍ਰੀ ਪ੍ਰਦੀਪ ਬੈਂਸ ਬਲਾਕ ਮਿਸ਼ਨ ਮੈਨੇਜਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨੇ ਸਾਂਝੇ ਤੋਰ ਤੇ ਦਿੱਤੀ। ਉਨ•ਾਂ ਦੱਸਿਆ ਕਿ ਇਸ ਬਿਉਰੋ ਵਿਖੇ ਪ੍ਰਤੀ ਦਿਨ ਸਕੂਲਾਂ, ਕਾਲਜਾਂ ਅਤੇ ਜਿਲ•ੇ ਦੇ ਬੇਰੋਜਗਾਰ ਪ੍ਰਾਰਥੀ ਜੋ ਇਥੇ ਨਾਂ ਦਰਜ ਕਰਵਾਉਣ ਲਈ ਆਉਂਦੇ ਹਨ ਉਹਨਾਂ ਦੇ ਭਵਿੱਖ ਨੂੰ ਉਜਵਲ ਕਰਨ ਲਈ ਹੇਠ ਲਿਖੇ ਵੱਖ-ਵੱਖ ਵਿਭਾਗਾਂ ਵੱਲੋਂ ਰੋਜਾਨਾਂ ਕਿੱਤਾ ਅਗਵਾਈ, ਪ੍ਰਤੀਯੋਗਤਾ ਸਬੰਧੀ ਅਤੇ ਵੱਖ-ਵੱਖ ਤਰ•ਾਂ ਦੀਆਂ ਨੌਕਰੀਆਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ•ਾਂ ਬੇਰੋਜਗਾਰ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਿਲ•ਾ ਰੋਜਗਾਰ ਬਿਊਰੋ ਵਿਖੇ ਅਪਣਾ ਨਾਮ ਦਰਜ ਕਰਵਾਉਂਣ ਅਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸੁਵਿਧਾ ਤੋਂ ਲਾਭ ਪ੍ਰਾਪਤ ਕਰਨ।   

  • Topics :

Related News