ਬਲਾਕ ਬੁੰਗਲ ਬਧਾਨੀ ਦੇ ਪਿੰਡਾਂ'ਚ ਜਾ ਕੇ ਏਡਜ਼ ਪ੍ਰਤੀ ਕੀਤਾ ਜਾਗਰੂਕ

Dec 18 2018 03:04 PM

ਪਠਾਨਕੋਟ

ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ “ਮਿਸ਼ਨ ਤੰਦਰੁਸਤ ਪੰਜਾਬ“ ਤਹਿਤ ਸਿਹਤ ਵਿਭਾਗ ਪਠਾਨਕੋਟ ਵਲੋਂ 10ਦਸੰਬਰ 2018 ਤੋਂ ਚਲਾਈ ਗਈ 10  ਦਿਨਾਂ ਐਚ.ਆਈ.ਵੀ/ਏਡਜ਼ ਜਨ ਜਾਗਰੁਕਤਾ ਮੁੰਹਿਮ ਨੇ ਅੱਜ ਬਲਾਕ ਬੁੰਗਲ ਬਧਾਨੀ ਦੇ ਪਿੰਡ ਫਿਰੋਜ਼ਪੁਰ ਕਲਾਂ ਤੋਂ ਅਠਵੇਂ ਤੋਂ ਆਪਣੀ ਮੁੰਹਿਮ ਦੀ ਸ਼ੁਰੂਆਤ ਕੀਤੀ ਅਤੇ ਦੇਸੀਆਂ, ਮਾਧੋਪੁਰ, ਮਾਧੋਪੁਰ ਕੈਂਟ,ਥਰਿਆਲ ਅਤੇ ਕਾਖਲੀ ਜਿਆਨੀ ਨੂੰ ਕਵਰ ਕੀਤਾ।ਇਸ ਸੰਬਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲਾ• ਮਾਸ ਮੀਡੀਆ ਅਫਸਰ ਸ਼੍ਰੀ ਸੁਖਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਐਚ.ਆਈ.ਵੀ/ਏਡਜ਼ ਜਨ ਜਾਗਰੁਕਤਾ ਮੁੰਹਿਮ ਨੇ ਪਿਛਲੇ ਸੱਤ ਦਿਨਾਂ'ਚ ਜਿਲੇ• ਦੇ ਬਲਾਕ ਘਰੋਟਾ ਦੇ 24 ਅਤੇ ਬਲਾਕ ਨਰੋਟ ਜੈਮਲ ਸਿੰਘ ਦੇ 18 ਪਿੰਡਾਂ'ਚ ਜਾ ਕੇ 539ਲੋਕਾਂ ਦੇ ਮੁਫਤ ਐਚ.ਆਈ.ਵੀ ਟੈਸਟ ਅਤੇ 1,988ਲੋਕਾਂ ਦੀ ਐਚ.ਆਈ.ਵੀ/ਏਡਜ਼ ਅਤੇ ਨਸ਼ਿਆਂ ਸੰਬਧੀ ਕਾÀੁਂਸਲਿੰਗ ਕੀਤੀ। ਇਸ ਤੋ ਇਲਾਵਾ ਪੰਜਾਬ ਰੰਗ ਮੰਚ ਵਲੋਂ ਨੁਕੜ ਨਾਟਕ “ਅਨਮੋਲ ਜੀਵਨ“ ਦੇ ਮੰਚਨ ਰਾਹੀਂ ਲੋਕਾਂ ਨੁੰੂੰ ਐਚ.ਆਈ .ਵੀ/ਏਡਜ਼ ਅਤੇ ਨਸ਼ਿਆਂ ਦੇ ਸਿਹਤ ਉਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਵੀ ਕੀਤਾ। ਉਨਾਂ ਦੱਸਿਆ ਕਿ ਕੱਲ ਇਸ ਆਈ.ਈ.ਸੀ ਪਬਲੀਸਿਟੀ ਵੈਨ ਰਾਹੀਂ ਬਲਾਕ ਬਧਾਨੀ ਦੇ ਪਿੰਡ ਰਾਨੀਪੁਰ, ਕਾਨਪੁਰ, ਪੰਗਗੋਲੀ, ਘੋਹ, ਜੁਗਿਆਲ ਤੇ ਸ਼ਾਹਪੁਰਕੰਡੀ ਅਤੇ ਮਿਤੀ 19.12.2018 ਨੂੰ ਧਾਰ ਕਲਾਂ,ਫੰਗਤੁਲੀ, ਬੁੰਗਲ, ਹਰਿਆਲ, ਛਤਵਾਲ ਤੇ ਜੰਡਵਾਲ ਨੂੰ ਕਵਰ ਕੀਤਾ ਜਾਵੇਗਾ।  ਇਸ ਮੌਕੇ ਹਾਜ਼ਰ ਸੀਨੀਅਰ ਮੈਡੀਕਲ ਅਫਸਰ ਇੰਚ:ਸੀ.ਐਚ.ਸੀ ਬਧਾਨੀ ਡਾ.ਸੰਤੋਸ਼ ਨੇ ਲੋਕਾਂ ਨੁੰੂੰ ਐਚ.ਆਈ.ਵੀ/ਏਡਜ਼ ਦੇ ਬਾਰੇ ਜਾਗਰੂਕ ਕੀਤਾ। ਉਨਾਂ ਕਿਹਾ ਕਿ ਏਡਜ਼ ਦੇ ਪੀੜਤ ਵਿਅਕਤੀਆਂ ਨੂੰ ਇਸ ਬੀਮਾਰੀ ਨੁੰੂ ਛਪਾਉਣਾ ਦੀ ਬਾਜਏ ਇਸ ਦੀ ਦਵਾਈ ਨਿਰੰਤਰ ਲੈਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਬਤੀਤ ਕਰ ਸਕਣ। ਉਨਾਂ ਕਿਹਾ ਕਿ ਏਡਜ਼ ਪੀੜਤ ਵਿਅਕਤੀਆਂ ਨੂੰ ਸਮਾਜ ਵਿੱਚ ਬਰਾਬਰ ਰਹਿਣ ਦਾ ਅਧਿਕਾਰ ਹੈ ਕਿਉਂਕਿ ਏਡਜ਼, ਏਡਜ਼ ਪੀੜਤ ਵਿਅਕਤੀ ਨਾਲ ਨਾ ਤਾਂ ਹੱਥ ਮਿਲਾਉਣ ਨਾਲ, ਨਾਂ ਖਾਣਾ ਖਾਣ ਨਾਲ ਅਤੇ ਨਾਂ ਹੀ ਇੱਕਠੇ ਰਹਿਣ ਨਾਲ ਫੈਲਦਾ ਹੈ ਬਲਕਿ ਇਹ ਰੋਗ ਅਸੁਰੱਖਿਅਤ ਯੋਨ ਸੰਬਧ, ਪੀਤੜ ਵਿਅਕਤੀ ਤੋਂ ਵਰਤੀ ਹੋਈ ਸਰਿੰਜ, ਪੀੜਤ ਵਿਅਕਤੀ ਦਾ ਖੂਨ ਚਾੜਨ ਨਾਲ ਫੈਲਦਾ ਹੈ। ਇਸ ਤੋਂ ਇਲਾਵਾ ਪੀੜਤ ਮਾਂ ਤੋਂ ਜਨਮ ਲੈਣ ਵਾਲੇ ਬੱਚੇ ਨੂੰ ਏਡਜ਼ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਦੱਸਿਆ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ'ਚ ਵਿੱਚ ਏਡਜ਼ ਦਾ ਟੈਸਟ ਮੁਫਤ ਕੀਤਾ ਜਾਂਦਾ ਹੈ ਅਤੇ ਏ.ਆਰ.ਟੀ ਸੈਂਟਰਾਂ'ਚ ਮੁਫਤ ਦਵਾਈਆਂ ਦੇ ਨਾਲ ਨਾਲ ਕਾÀੁਂਸਲਿੰਗ ਵੀ ਮੁਹੱਈਆਂ ਕਰਵਾਈ ਜਾਂਦੀ ਹੈ। ਏਡਜ਼ ਲਾ ਇਲਾਜ ਜ਼ਰੂਰ ਹੈ ਪਰ ਇਸ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਨਾਲ ਅਸੀਂ ਇਸ ਤੋਂ ਬੱਚ ਸਕਦੇ ਹਾਂ ਅਤੇ ਹੋਰਾਂ ਨੂੰ ਵੀ ਇਸ ਬੀਮਾਰੀ ਦੇ ਹੋਣ ਤੋਂ ਬਚਾ ਸਕਦੇ ਹਾਂ।ਉਨਾਂ ਦੱਸਿਆ ਕਿ ਇਸ ਮੁੰਹਿਮ ਦੇ ਨਾਲ ਨਾਲ ਮੈਡੀਕਲ ਮੋਬਾਇਲ ਯੂਨਿਟ (ਐਮ.ਐਮ.ਯੂ) ਵੀ ਚਲਾਈ ਗਈ ਹੈ ਜੋ ਲੋਕਾਂ ਦੀ ਸਿਹਤ ਦੀ ਜਾਂਝ ਕਰਕੇ ਲੋੜ ਅਨੁਸਾਰ ਮੌਕੇ ਤੇ ਹੀ ਦਵਾਈਆਂ ਦਿੱਤੀਆਂ ਜਾ ਸਕਣ। ਅਖੀਰ ਉਨਾਂ ਕਿਹਾ ਕਿ ਏਡਜ਼ ਪ੍ਰਤੀ ਸਮਾਜ ਵਿੱਚ ਚਲ ਰਹੀਆਂ ਗਲਤ ਧਾਰਨਾਵਾਂ ਨੂੰ ਛਡਦੇ ਹੋਏ ਸਾਨੂੰ ਸਾਰਿਆਂ ਨੂੰ ਪੀਤੜ ਵਿਅਕਤੀਆਂ ਨਾਲ ਰੱਲ ਮਿਲਕੇ ਰਹਿਣਾ ਚਾਹੀਦਾ ਹੈ ਅਤੇ ਇਸ ਬੀਮਾਰੀ ਪ੍ਰਤੀ ਜਾਗਰੂਕਤਾ ਫੈਲਾਉਣੀ ਚਾਹੀਦਾ ਹੈ।ਇਸ ਦੇ ਨਾਲ ਨਾਲ ਆਪਣੇ ਸਾਥੀ ਪ੍ਰਤੀ ਵਫਾਦਾਰੀ, ਸੁਰੱਖਿਅਤ ਯੋਨ ਸੰਬਧ,ਮਨਜ਼ੂਰਸ਼ੁਦਾ ਬੱਲਡ ਬੈਂਕ ਤੋਂ ਖੂਨ ਲੈਣਾ, ਹਮੇਸ਼ਾਂ ਨਵੀਂ ਸੂਈ ਦਾ ਇਸਤੇਮਾਲ ਕਰਨਾ, ਸਰੀਰ ਤੇ ਟੈਟੂ ਆਦਿ ਬਣਵਾਉਣ ਤੋਂ ਪਰਹੇਜ਼ ਕਰਨਾ ਅਤੇ ਪੀੜਤ ਮਾਂ ਤੋਂ ਜਨਮ ਲੈਣ ਵਾਲੇ ਬੱਚੇ ਨੂੰ ਏਡਜ਼ ਹੋਣ ਬਚਾਉਣ ਲਈ ਸਰਕਾਰੀ ਹਸਪਤਾਲ ਵਿੱਚ ਜਣੇਪਾ ਕਰਵਾਉਣਾ ਸ਼ਾਮਿਲ ਹਨ। ਇਸ ਮੌਕੇ ਬੀ.ਈ.ਈ ਰਿੰਪੀ, ਐਚ.ਆਈ ਸ਼੍ਰੀ ਸੋਮਨਾਥ ਅਤੇ ਸੀ.ਐਚ.ਸੀ ਦਾ ਹੋਰ ਸਟਾਫ ਹਾਜ਼ਰ ਸਨ।  -- 

  • Topics :

Related News