ਮਾਦਾ ਭੱਰੁਣ ਹੱਤਿਆ ਇਕ ਸਮਾਜਿਕ ਬੁਰਾਈ

Jan 23 2019 03:03 PM

ਪਠਾਨਕੋਟ

 ਜ਼ਿਲ•ਾ ਐਪਰੋਪ੍ਰੀਏਟ ਅਥਾਰਟੀ ਕਮ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਤਾਥੀਆ ਜੀ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਪੀ.ਸੀ.ਪੀ.ਐਨ.ਡੀ.ਐਕਟ ਨਾਲ ਸਬੰਧਤ ਜ਼ਿਲ•ਾ ਐਡਵਾਇਜ਼ਰੀ ਕਮੇਟੀ ਦੀ ਬੈਠਕ ਚੇਅਰਮੈਨ ਡਾ.ਵਿÀੁਮਾ ਗਇਨੀਕੋਲੋਜਿਸਟ ਸਿਵਲ ਹਸਪਤਾਲ ਪਠਾਨਕੋਟ ਦੀ ਦੇਖ਼-ਰੇਖ਼  ਹੇਠ ਕੀਤੀ ਗਈ। ਇਸ ਮੌਕੇ ਜ਼ਿਲ•ਾ ਪਰਿਵਾਰ ਭਲਾਈ ਅਫਸਰ ਡਾ.ਰਾਕੇਸ਼ ਸਰਪਾਲ ਨੇ ਪੀ.ਸੀ.ਪੀ.ਐਨ.ਡੀ.ਟੀ.ਐਕਟ ਅਧੀਨ ਕੀਤੀਆਂ ਗਈਆਂ ਗਤੀਵੀਧਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਕਿ ਪਿਛਲ਼ੇ ਦੋ ਮਹੀਨਿਆਂ ਦੌਰਾਨ ਪੀ.ਸੀ.ਪੀ.ਐਨ.ਡੀ.ਐਕਟ ਅਧੀਨ ਸ਼ਹਿਰ ਦੇ 28 ਅਲਟਰਾਸਾÀੂਂਡ ਸਕੈਨ ਸੈਂਟਰਾਂ ਦੀ ਚੈਕਿੰਗ ਕੀਤੀ ਗਈ। ਇਸ ਤੋ ਇਲਾਵਾ  ਬੈਠਕ ਦੌਰਾਨ ਜਿਲੇ• ਵਿੱਚ ਪੀ.ਸੀ.ਪੀ.ਐਨ.ਡੀ.ਟੀ.ਟੀਮ ਵਲੋਂ ਕੀਤੇ ਗਏ ਸਟਿੰਗ ਅਪ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਤਰ•ਾਂ ਦੇ ਸਟਿੰਗ ਅਪ੍ਰੇਸ਼ਨ ਅਗਾਂਹ ਵੀ ਜਾਰੀ ਰਹਿਣਗੇ। ਜ਼ਿਲ•ਾ ਐਪਰੋਪ੍ਰੀਏਟ ਅਥਾਰਟੀ ਕਮ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਤਾਥੀਆ ਨੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਤਹਿਤ ਵੱਧ ਤੋਂ ਵੱਧ ਆਪਣਾ ਸਹਿਯੋਗ ਦੇਣ ਤਾਂ ਜੋ ਜਿਲ•ੇ ਦੀ ਘੱਟ ਰਹੀ ਸੈਕਸ ਰੇਸ਼ੋ ਨੂੰ ਰੋਕਿਆ ਜਾ ਸਕੇ। ਲੜਕੀਆਂ ਦੀ ਘੱਟ ਰਹੀ ਸੈਕਸ ਰੇਸ਼ੋ ਸਬੰਧੀ ਉਹਨਾਂ ਕਿਹਾ ਕਿ ਮਾਦਾ ਭੱਰੁਣ ਹੱਤਿਆ ਇਕ ਸਮਾਜਿਕ ਬੁਰਾਈ ਹੈ ਅਤੇ ਇਸ ਦਾ ਖ਼ਾਤਮਾ ਲੋਕਾਂ ਦੇ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ। ਅਖੀਰ ਉਨਾਂ ਕਿਹਾ ਕਿ ਸਮੂਹ ਰੇਡੀਉਲੋਜਿਸਟ / ਸੋਨੋਲੋਜਿਸਟ ਵੀ  ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਤਹਿਤ ਆਪਣਾ ਸਹਿਯੋਗ ਦੇਣ। ਉਹਨਾਂ ਕਿਹਾ ਕਿ ਜੇਕਰ ਕੋਈ ਲਿੰਗ ਜਾਂਚ ਕਰਦਾ ਹੈ ਜਾਂ ਕਰਵਾਉਂਦਾ ਹੈ ਤਾਂ ਉਸ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਬੈਠਕ ਵਿੱਚ ਏ.ਡੀ.ਏ. ਤਰੂਣਬੀਰ ਕੌਰ, ਮੈਡੀਕਲ ਸਪੈਸ਼ਲਿਸਟ ਡਾ.ਇੰਦਰਾਜ , ਬੱਚਿਆਂ ਦੇ ਮਾਹਿਰ ਡਾ.ਵੰਦਨਾ,  ਐਨ.ਜੀ.À. ਸ਼੍ਰੀਮਤੀ ਕਰਿਸ਼ਮਾ ਅਗਰਵਾਲ , ਐਨ.ਜੀ.À. ਸ਼੍ਰੀ ਰਾਕੇਸ਼ ਸ਼ਰਮਾ,ਐਨ.ਜੀ.ਓ. ਐਮ.ਈ.ਆਈ.ਓ. ਸੁਖ਼ਦੇਵ ਸਿੰਘ, ਸ਼੍ਰੀ ਜਤਿਨ ਕੁਮਾਰ, ਜ਼ਿਲ•ਾ ਪੀ.ਐਨ.ਡੀ.ਟੀ. ਅਸਿਸਟੈਂਟ ਅਤੇ ਸ਼੍ਰੀ ਅਮਨਦੀਪ ਸਿੰਘ ਜ਼ਿਲ•ਾ ਬੀ.ਸੀ.ਸੀ ਹਾਜ਼ਰ ਸਨ।

  • Topics :

Related News