ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਡੋਰਕ ਮਲਟੀਮੀਡਿਆ ਪ੍ਰਾਈਵੇਟ ਲਿਮਟਿਡ, ਪਠਾਨਕੋਟ ਵਲੋ 4 ਮਹੀਨੇ ਦਾ ਮੂਫਤ ਸਕਿੱਲ ਕੋਰਸ

Feb 04 2019 03:15 PM

ਪਠਾਨਕੋਟ

ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗੀ ਡੋਰਕ ਮਲਟੀਮੀਡਿਆ ਪ੍ਰਾਈਵੇਟ ਲਿਮਟਿਡ ਵੱਲੋ 18 ਤੋ 35 ਸਾਲ ਉਮਰ ਵਰਗ ਦੇ ਨੋਜਵਾਨਾਂ ਲਈ 4 ਮਹਿਨੇ ਦਾ ਮੂਫਤ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਪ੍ਰਦੀਪ ਬੈਂਸ ਜਿਲ•ਾ ਮੈਨੇਜ਼ਰ ਪੰਜਾਬ ਹੁਨਰ ਵਿਕਾਸ ਮਿਸ਼ਨ ਪਠਾਨਕੋਟ ਨੇ ਦਿੱਤੀ। ਉਨ•ਾਂ ਦੱਸਿਆ ਕਿ ਇਸ ਵਿੱਚ ਫੀਲਡ ਟੈਕਨੀਸੀਅਨ, ਪੈਰੀਫੈਲਰਸ਼ ਅਤੇ ਮੈਕਅੱਪ ਆਰਟਿਸ਼ਟ , ਐਸਿਸਟੈਂਟ ਟੈਕਨੀਸੀਅਨ ਸਟਰ੍ਰੀਟ ਲਾਈਟਨਿੰਗ ਸੈਲਇਊਸ਼ਨ, ਅਤੇ ਫੀਲਡ ਟੈਕਨੀਸੀਅਨ ਨੈਟਵਰਕਿੰਗ ਐਂਡ ਸਟੋਰੇਜ ਕੋਰਸ ਸ਼ਾਮਿਲ ਹਨ। ਉਨ•ਾਂ ਦੱਸਿਆ ਕਿ ਇਹ ਕੋਰਸ ਘਰੋਟਾ ਵਿਖੇ ਸਥਿਤ ਸਕਿੱਲ ਸੈਂਟਰ ਵਿੱਚ ਚੱਲ ਰਹੇ ਹਨ। ਇਸ ਸੈਂਟਰ ਵਿੱਚ ਇਨਾਂ ਮੂਫਤ ਕੋਰਸਾਂ ਲਈ ਰਜਿਸਟਰੇਸ਼ਨ ਅਰੰਭ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਚਾਹਵਾਨ ਨੋਜਵਾਨ 10ਵੀਂ ਅਤੇ 12ਵੀਂ ਦੇ ਸਰਟੀਫਿਕੇਟਾਂ , ਬੈਂਕ ਖਾਤੇ ਦੀ ਕਾਪੀ , 4 ਫੋਟੋਆਂ ਤੇ ਅਧਾਰ ਕਾਰਡ ਲੈ ਕੇ 15 ਫਰਵਰੀ, 2019 ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ•ਾਂ ਦੱਸਿਆ ਕਿ 18 ਫਰਵਰੀ,2019  ਤੋ ਇਨਾਂ ਕੋਰਸਾਂ ਲਈ ਕਲਾਸਾਂ ਸੁਰੂ ਕੀਤੀਆਂ ਜਾਣਗੀਆਂ।

  • Topics :

Related News