65 ਗਵਾਹਾਂ ਦੀਆਂ ਗਵਾਹੀਆਂ ਪੜ੍ਹ ਕੇ ਸੁਣਾ ਦਿੱਤੀਆਂ

Feb 05 2019 03:19 PM

ਪਠਾਨਕੋਟ,

ਕਠੂਆ ਜਬਰ ਜਨਾਹ ਤੇ ਕਤਲ ਮਾਮਲੇ 'ਚ ਪਠਾਨਕੋਟ ਦੀ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਅੰਦਰ ਚੱਲ ਰਹੀ ਸੁਣਵਾਈ ਦੌਰਾਨ ਪਹਿਲੇ ਕਥਿਤ ਦੋਸ਼ੀ ਨੰੂ ਸਰਕਾਰੀ ਪੱਖ ਦੀਆਂ ਗਵਾਹੀਆਂ 'ਚੋਂ 65 ਗਵਾਹਾਂ ਦੀਆਂ ਗਵਾਹੀਆਂ ਪੜ੍ਹ ਕੇ ਸੁਣਾ ਦਿੱਤੀਆਂ ਹਨ ਤੇ ਹੁਣ ਤੱਕ ਕਥਿਤ ਦੋਸ਼ੀ ਦੀਪਕ ਖਜੂਰੀਆ ਤੋਂ 212 ਸਵਾਲ ਪੁੱਛੇ ਜਾ ਚੁੱਕੇ ਹਨ | ਜਿਨ੍ਹਾਂ ਦੇ ਜਵਾਬ ਕਥਿਤ ਦੋਸ਼ੀ ਤੇ ਉਸ ਦੇ ਵਕੀਲ ਵਲੋਂ ਅਦਾਲਤ 'ਚ ਦਿੱਤਾ ਗਿਆ | ਅੱਜ ਮੁਨੀਸ਼ਾ ਉਪਾਧਿਆਏ ਜਿਸ ਨੇ ਪੀੜਤ ਲੜਕੀ ਦਾ ਡੀ.ਐਨ.ਏ. ਟੈਸਟ ਕੀਤਾ ਸੀ, ਦੀ ਗਵਾਹੀ ਕਥਿਤ ਦੋਸ਼ੀ ਨੰੂ ਸੁਣਾਈ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਨੰੂ ਸਾਰੀਆਂ ਗਵਾਹੀਆਂ ਦੇ ਕਰੀਬ 400 ਸਵਾਲ ਪੁੱਛੇ ਜਾ ਸਕਦੇ ਹਨ | ਬਚਾਓ ਪੱਖ ਦੇ ਵਕੀਲਾਂ ਨੇ ਦੱਸਿਆ ਕਿ ਗਵਾਹਾਂ ਨੇ ਕਥਿਤ ਦੋਸ਼ੀਆਂ 'ਤੇ ਕਥਿਤ ਮਨਘੜਤ ਤੇ ਝੂਠੇ ਦੋਸ਼ ਲਗਾਏ ਹਨ | ਜਿਨ੍ਹਾਂ ਦਾ ਜਵਾਬ ਦਿੱਤਾ ਜਾ ਰਿਹਾ ਹੈ ਤੇ ਝੂਠਾ ਕੋਈ ਵੀ ਦੋਸ਼ ਕਿਸੇ 'ਤੇ ਵੀ ਨਹੀਂ ਲੱਗਣ ਦਿੱਤਾ ਜਾਵੇਗਾ |

  • Topics :

Related News