ਮੇਅਰ ਤੇ ਕਮਿਸ਼ਨਰ ਨਾਲ ਮੀਟਿੰਗਾਂ ਕਰਕੇ ਤੇ ਰੋਸ ਪ੍ਰਦਰਸ਼ਨ

Feb 06 2019 03:48 PM

ਪਠਾਨਕੋਟ

ਨਗਰ ਨਿਗਮ ਦੇ ਨਵੇਂ ਏਰੀਆ ਤੇ ਟਿਊਬਵੈੱਲਾਂ ਨੰੂ ਚਲਾਉਣ ਵਾਲੇ ਪੰਪ ਆਪ੍ਰੇਟਰਾਂ ਨੰੂ ਪਿਛਲੇ 10 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰਕੇ ਤੇ ਇਸ ਮਸਲੇ ਨੰੂ ਹੱਲ ਕਰਵਾਉਣ ਲਈ ਕਈ ਵਾਰ ਨਿਗਮ ਦੇ ਮੇਅਰ ਤੇ ਕਮਿਸ਼ਨਰ ਨਾਲ ਮੀਟਿੰਗਾਂ ਕਰਕੇ ਤੇ ਰੋਸ ਪ੍ਰਦਰਸ਼ਨ ਕਰਕੇ ਅੱਕੇ ਇਨ੍ਹਾਂ ਕੱਚੇ ਅਮਲੇ ਨੇ ਨਿਗਮ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ | ਪਿਛਲੇ 4 ਦਿਨਾਂ ਤੋਂ ਹੜਤਾਲ ਲਗਾਤਾਰ ਜਾਰੀ ਹੈ | ਪਰ ਕਿਸੇ ਅਧਿਕਾਰੀ ਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਨ੍ਹਾਂ ਦੀ ਗੱਲ ਅਜੇ ਤੱਕ ਨਾ ਸੁਣੀ | ਕੜਾਕੇ ਦੀ ਪੈ ਰਹੀ ਠੰਢ ਕਾਰਨ ਇਨ੍ਹਾਂ ਦੇ ਇਕ ਸਾਥੀ ਦੀ ਤਬੀਅਤ ਕਾਫ਼ੀ ਖ਼ਰਾਬ ਹੋ ਗਈ ਹੈ | ਜਿਸ ਨੰੂ ਹਸਪਤਾਲ ਦਾਖ਼ਲ ਕਰਵਾਉਣਾ ਪਿਆ | ਇਸ ਸਬੰਧੀ ਪ੍ਰਧਾਨ ਧਰਮਿੰਦਰ ਨੇ ਦੱਸਿਆ ਕਿ ਇਹ ਮੁਲਾਜ਼ਮ 10 ਮਹੀਨਿਆਂ ਤੋਂ ਲਗਾਤਾਰ ਪੰਪ ਚਲਾ ਰਹੇ ਸਨ ਪਰ ਉਨ੍ਹਾਂ ਨੰੂ ਇਕ ਰੁਪਇਆ ਵੀ ਤਨਖ਼ਾਹ ਨਹੀਂ ਦਿੱਤੀ ਗਈ | ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਕਿਹਾ ਜਦੋਂ ਤੱਕ ਉਨ੍ਹਾਂ ਨੰੂ ਤਨਖ਼ਾਹ ਨਹੀਂ ਮਿਲਦੀ ਤੇ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਉਹ ਪਿੱਛੇ ਨਹੀਂ ਹਟਣਗੇ | ਧਰਮਿੰਦਰ ਨੇ ਕਿਹਾ ਮੇਅਰ ਤੇ ਕਮਿਸ਼ਨਰ ਹੁਣ ਕਹਿ ਰਹੇ ਹਨ ਕਿ ਉਨ੍ਹਾਂ ਨੰੂ ਇਨ੍ਹਾਂ ਕਰਮਚਾਰੀਆਂ ਦਾ ਪਤਾ ਨਹੀਂ ਕਿ ਕਿਸ ਨੇ ਰੱਖੇ ਸਨ ਤੇ ਕਿਵੇਂ ਰੱਖੇ ਸਨ ਤਾਂ ਉਹ ਕਈ ਵਾਰ ਇਨ੍ਹਾਂ ਕਰਮਚਾਰੀਆਂ ਤੇ ਯੂਨੀਅਨ ਨਾਲ ਮੀਟਿੰਗਾਂ ਕਿਵੇਂ ਕਰਦੇ ਰਹੇ | ਜਦੋਂ ਇਸ ਸਬੰਧੀ ਮੇਅਰ ਅਨਿਲ ਵਾਸੂਦੇਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਜਦੋਂ ਇਹ ਕਰਮਚਾਰੀ ਹੀ ਨਿਗਮ ਦੇ ਨਹੀਂ ਹਨ ਤਾਂ ਤਨਖ਼ਾਹ ਕਿਵੇਂ ਦਿੱਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਇਨ੍ਹਾਂ ਦਾ ਕੋਈ ਰਿਕਾਰਡ ਨਿਗਮ ਕੋਲ ਨਹੀਂ ਹੈ |

  • Topics :

Related News