ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਚੰਡੀਗੜ• ਵਿਖੇ ਕੀਤਾ ਪੁਰਸਕਾਰ ਪ੍ਰਾਪਤ

Feb 09 2019 03:03 PM

ਦਫਤਰ ਜ਼ਿਲ•ਾ ਲੋਕ ਸੰਪਰਕ ਅਫਸਰ, ਪਠਾਨਕੋਟ ਪ੍ਰੈਸ ਨੋਟ ----ਜਿਲ•ਾ ਪਠਾਨਕੋਟ ਨੂੰ ਪ੍ਰਬੰਧਕ ਅਤੇ ਓਵਰਆਲ ਪਰਫਾਰਮੈਂਸ ਦੇ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਪਹਿਲਾ ਪੁਰਸਕਾਰ ਦੇ ਕੇ ਕੀਤਾ ਸਨਮਾਨਤ  ਪਠਾਨਕੋਟ

ਪ੍ਰਬੰਧਕ ਅਤੇ ਓਵਰਆਲ ਪਰਫਾਰਮੈਂਸ ਦੇ ਲਈ ਜਿਲ•ਾ ਪਠਾਨਕੋਟ ਨੂੰ ਪਹਿਲਾ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਚੰਡੀਗੜ• ਵਿਖੇ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਸਾਮਿਲ ਹੋਏ। ਸਮਾਰੋਹ ਦੋਰਾਨ ਜਿਲ•ਾ ਪਠਾਨਕੋਟ ਨੂੰ ਪ੍ਰਬੰਧਕ ਅਤੇ ਓਵਰਆਲ ਪਰਫਾਰਮੈਂਸ ਦੇ ਲਈ ਜਿਲ•ਾ ਪਠਾਨਕੋਟ ਨੂੰ ਪਹਿਲਾ ਪੁਰਸਕਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਸਨਮਾਨਤ ਕੀਤਾ ਗਿਆ। ਜਿਲ•ਾ ਪਠਾਨਕੋਟ ਨੂੰ ਉਪਰੋਕਤ ਪੁਰਸਕਾਰ ਮਿਲਣ ਨਾਲ ਜਿਲ•ਾ ਪ੍ਰਸਾਸਨਿਕ ਅਧਿਕਾਰੀਆਂ ਅਤੇ ਆਮ ਜਨਤਾ ਵਿੱਚ ਵੀ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਇਹ ਜਿਲ•ੇ ਲਈ ਖੁਸੀ ਦੀ ਗੱਲ ਹੈ ਕਿ ਪਠਾਨਕੋਟ ਦਾ ਨਾਮ ਪੂਰੇ ਪੰਜਾਬ ਅੰਦਰ ਰੋਸ਼ਨ ਹੋਇਆ ਹੈ। ਉਨ•ਾਂ ਇਸ ਪੁਰਸਕਾਰ ਦੇ ਲਈ ਜਿਲ•ਾ ਪਠਾਨਕੋਟ ਦੇ ਨਿਵਾਸੀਆਂ ਨੂੰ ਹਾਰਦਿੱਕ ਸੁਭਕਾਮਨਾਵਾਂ ਦਿੱਤੀਆਂ।

  • Topics :

Related News