ਰੰਜਨਾ ਮਹਾਜਨ ਨੰੂ ਸਰਬਸੰਮਤੀ ਨਾਲ ਗਊ ਸੇਵਾ ਸਮਿਤੀ ਦੀ ਸਰਪ੍ਰਸਤ ਨਿਯੁਕਤ

Feb 12 2019 03:58 PM

ਪਠਾਨਕੋਟ

-ਗੋਪਾਲ ਧਾਮ ਗਊਸ਼ਾਲਾ ਵਿਖੇ ਗਊ ਸੇਵਾ ਸਮਿਤੀ ਵਲੋਂ ਸਮਿਤੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਮਾਗਮ ਹੋਇਆ | ਸਮਗਾਮ ਦੌਰਾਨ ਸਮਿਤੀ ਮੈਂਬਰਾਂ ਵਲੋਂ ਅਖਿਲ ਭਾਰਤੀ ਮਹਾਜਨ ਸ਼੍ਰੋਮਣੀ ਸਭਾ ਦੀ ਜਨਰਲ ਸਕੱਤਰ ਤੇ ਜ਼ਿਲ੍ਹਾ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਰੰਜਨਾ ਮਹਾਜਨ ਨੰੂ ਸਰਬਸੰਮਤੀ ਨਾਲ ਗਊ ਸੇਵਾ ਸਮਿਤੀ ਦੀ ਸਰਪ੍ਰਸਤ ਨਿਯੁਕਤ ਕੀਤਾ ਗਿਆ | ਨਵੀਂ ਬਣੀ ਸਰਪ੍ਰਸਤ ਰੰਜਨਾ ਮਹਾਜਨ ਨੇ ਕਿਹਾ ਕਿ ਉਨ੍ਹਾਂ ਨੰੂ ਜੋ ਜ਼ਿੰਮੇਵਾਰੀ ਸਮਿਤੀ ਵਲੋਂ ਸੌਾਪੀ ਗਈ ਹੈ, ਉਸ ਨੰੂ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਗਰੀਬ ਦਾਸ, ਰਾਜਨ ਗੁਪਤਾ, ਤਰਲੋਕ ਤ੍ਰੇਹਨ, ਨਰਿੰਦਰ ਮਹਾਜਨ, ਪਿ੍ਅੰਕਾ ਸ਼ਰਮਾ, ਪੰਡਿਤ ਬਿ੍ਜੇਸ਼ ਸ਼ਰਮਾ ਆਦਿ ਹਾਜਰ ਸਨ | 

  • Topics :

Related News