30ਵੇਂ ਸੜਕ ਸੁਰੱਖਿਆ ਹਫ਼ਤੇ ਤਹਿਤ ਨਿਯਮਾਂ ਪ੍ਰਤੀ ਜਾਗਰੂਕ ਕੀਤਾ

Feb 12 2019 03:58 PM

ਪਠਾਨਕੋਟ

ਜ਼ਿਲ੍ਹਾ ਪੁਲਿਸ ਵਲੋਂ ਮਨਾਏ ਜਾ ਰਹੇ 30ਵੇਂ ਸੜਕ ਸੁਰੱਖਿਆ ਹਫ਼ਤੇ ਤਹਿਤ ਸਥਾਨਕ ਮਿਸ਼ਨ ਰੋਡ ਵਿਖੇ ਮਨੁੱਖੀ ਲੜੀ ਬਣਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ਮਨੁੱਖੀ ਲੜੀ 'ਚ ਡਰਾਈਵਰ, ਟ੍ਰੈਫਿਕ ਪੁਲਿਸ ਅਧਿਕਾਰੀ, ਮੁਲਾਜ਼ਮ ਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਪ੍ਰਤੀਨਿਧੀ ਸ਼ਾਮਿਲ ਸਨ | ਇਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ ਦੇਵ ਰਾਜ ਨੇ ਲੋਕਾਂ ਨੂੰ ਸੜਕ ਹਾਦਸਿਆਂ ਦੇ ਕਾਰਨ ਅਤੇ ਬਚਾਅ ਸਬੰਧੀ ਦੱਸਿਆ | ਉਨ੍ਹਾਂ ਦੱਸਿਆ ਕਿ ਇਹ ਮਨੱੁਖੀ ਲੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਬਣਾਈ ਗਈ ਹੈ | ਇਸ ਮੌਕੇ ਟ੍ਰੈਫਿਕ ਇੰਚਾਰਜ ਨਰੇਸ਼ ਮਹਾਜਨ, ਟ੍ਰੈਫਿਕ ਮਾਰਸ਼ਲ ਵਿਜੇ ਪਾਸੀ, ਤਰਲੋਕ ਨੰਦਾ, ਏ.ਐਸ.ਆਈ ਮਨਜੀਤ ਸਿੰਘ, ਹਰਨਾਮ ਹਾਜਰ ਸਨ | 

  • Topics :

Related News