ਜ਼ਿਲ•ਾ ਪੱਧਰੀ ਪ੍ਰਦਰਸ਼ਨੀ-ਕਮ- ਵਰਕਸ਼ਾਪ ਆਯੋਜਿਤ ਕੀਤੀ

Feb 13 2019 03:07 PM

ਪਠਾਨਕੋਟ

 ਪਠਾਨਕੋਟ ਜਿਲ•ੇ ਵਿੱਚ ਊਰਜਾ ਕੁਸ਼ਲ ਬਣਾਉਣ ਵਾਲੀ ਸਮੱਗਰੀ ਉਪਕਰਨ  ਸਬੰਧੀ ਅੱਜ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਜ਼ਿਲ•ਾ ਪੱਧਰੀ ਪ੍ਰਦਰਸ਼ਨੀ-ਕਮ- ਵਰਕਸ਼ਾਪ ਆਯੋਜਿਤ ਕੀਤੀ ਗਈ। ਪੇਡਾ ਵਿਭਾਗ ਵੱਲੋਂ ਲਗਾਈ ਗਈ ਇਸ ਪ੍ਰਦਰਸਨੀ ਦਾ ਜਾਇਜਾ  ਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ) ਅਤੇ ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਵੱਲੋਂ ਲਿਆ ਗਿਆ।  ਇਸ ਮੋਕੇ ਤੇ ਜਿਲ•ਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਇੱਕ ਵਰਕਸਾਪ ਵੀ ਲਗਾਈ ਗਈ ਜਿਸ ਵਿੱਚ ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਨੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੁਕ ਕਰਨ ਲਈ ਕਿਹਾ।  ਜਿਕਰਯੋਗ ਹੈ ਕਿ 2016 ਵਿੱਚ ਪੰਜਾਬ ਸਰਕਾਰ ਦੁਆਰਾ ਨੋਟੀਫਾਈ ਕੀਤੀ ਗਈ ਊਰਜਾ ਸੰਭਾਲ ਬਿਲਡਿੰਗ ਕੋਡ (ਈਸੀਬੀਸੀ) ਦੇ ਪ੍ਰਭਾਵੀ ਲਾਗੂ ਕਰਨ ਲਈ, ਪੇਡਾ ਨੇ ਊਰਜਾ ਸਮਰੱਥਾ ਬਿਊਰੋ ਦੇ ਸਮਰਥਨ ਨਾਲ ਪੰਜਾਬ ਦੇ ਵੱਖ-ਵੱਖ ਜਿਲਿ•ਆਂ ਵਿੱਚ ਜੀ.ਐਮ. ਕੇ. ਇਨਫਰਾ ਸੋਲਯੂਸਲ ਐਲ.ਐਲ.ਪੀ. ਵੱਲੋ ਰਾਜ ਵਿੱਚ ਅਜਿਹੀਆਂ ਪ੍ਰਦਰਸਨੀਆਂ ਅਤੇ ਵਰਕਸਾਪ ਆਯੋਜਿਤ ਕਰਨ ਦਾ ਮੁੱਖ ਮੰਤਵ ਹੈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ।    ਸ੍ਰੀ ਰਾਮਵੀਰ ਡਿਪਟੀ ਕਮਿਸਨਰ ਪਠਾਨਕੋਟ ਨੇ ਆਪਣੇ ਸੁਨੇਹੇ ਰਾਹੀਂ ਊਰਜਾ ਸਮੱਰਥਾ ਅਤੇ ਊਰਜਾ ਬਚਾਓ ਨੂੰ ਉਤਸਾਹਿਤ ਕਰਨ ਲਈ ਪੇਡਾ ਅਤੇ ਬੀਈਈ ਦੇ ਯਤਨਾਂ ਦੀ ਪ੍ਰਸੰਸਾ ਕੀਤੀ ਅਤੇ ਊਰਜਾ ਕੁਸਲ ਸਾਧਨਾਂ ਅਤੇ ਤਕਨੀਕ  ਨੂੰ ਬਦਲਣ ਲਈ ਸਾਰਿਆਂ ਦੇ ਸਹਿਯੋਗ ਦੀ ਅਪੀਲ ਕੀਤੀ।    ਸ੍ਰੀ ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਅਤੇ ਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ ਨੇ ਸਾਂਝੇ ਤੌਰ 'ਤੇ ਕਿਹਾ ਕਿ  ਊਰਜਾ ਦੀ ਸੰਭਾਲ ਅਤੇ ਕੁਸਲ ਟੈਕਨਾਲੋਜੀ ਦੀ ਵਰਤੋਂ ਅੱਜ ਦੇ ਸਮੇਂ ਦੀ ਮੁੱਖ ਜਰੂਰਤ ਹੈ। ਉਨ•ਾਂ ਨੇ ਡੈਲੀਗੇਟਸ ਨਾਲ ਅਨੁਕੂਲ ਜੰਗਲ ਕਵਰ, ਵਾਤਾਵਰਣ ਵਿਗੜਨਾ ਅਤੇ ਬਿਜਲੀ ਦੀ ਬਰਬਾਦੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ•ਾਂ ਜੋਰ ਦੇ ਕੇ ਕਿਹਾ ਕਿ ਸਾਨੂੰ ਸਾਰਿਆਂ ਨੂੰ  ਊਰਜਾ ਦੀ ਸੰਭਾਲ ਕਰਨੀ ਚਾਹੀਦੀ ਹੈ । ਉਨ•ਾਂ ਨੇ ਪ੍ਰਦਰਸਨੀ ਖੇਤਰ ਵਿੱਚ ਵੱਖ ਵੱਖ ਕੰਪਨੀਆਂ ਵੱਲੋਂ ਲਗਾਏ ਟੇਬਲਾਂ ਤੇ ਪਹੁੰਚ ਕੇ ਪ੍ਰਦਰਸਨੀਆਂ ਦਾ ਜਾਇਜਾ ਲਿਆ।  

  • Topics :

Related News