ਸਰਕਾਰੀ ਆਈ.ਟੀ.ਆਈ (ਲੜਕੇ) ਪਠਾਨਕੋਟ ਵਿਖੇ ਲਗਾਇਆ ਗਿਆ ਜਿਲਾ• ਪੱਧਰੀ ਰੋਜ਼ਗਾਰ ਮੇਲਾ

Feb 14 2019 03:31 PM

  ਪਠਾਨਕੋਟ

 ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਚਨ ਬੱਧ ਹੈ ਕਿ ਘਰ-ਘਰ ਰੋਜ਼ਗਾਰ ਯੋਜਨਾ ਦੇ ਤਹਿਤ ਵੱਧ ਤੋਂ ਵੱਧ ਬੇਰੋਜਗਾਰ ਨੋਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਸਕੇ ਇਸ ਅਧੀਨ ਅੱਜ ਜਿਲ•ਾ ਪੱਧਰੀ ਰੋਜਗਾਰ ਮੇਲੇ ਦੇ ਪਹਿਲੇ ਦਿਨ 562 ਨੋਜਵਾਨਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਜਿਸ ਵਿੱਚੋ 247 ਨੋਜਵਾਨਾਂ ਦੀ ਵੱਖ ਵੱਖ ਕੰਪਨੀਆਂ ਵਿੱਚ ਨਿਯੁਕਤੀ ਕੀਤੀ ਗਈ ਅਤੇ 45 ਨੋਜਵਾਨਾਂ ਨੂੰ ਸਾਰਟਲਿਸਟਿਡ ਕੀਤਾ ਗਿਆ। ਇਹ ਪ੍ਰਗਟਾਵਾ ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਰੋਜਗਾਰ ਮੇਲੇ ਦੋਰਾਨ ਵੱਖ ਵੱਖ ਕੰਪਨੀਆਂ ਵੱਲੋਂ ਲਗਾਏ ਕਾਉਂਟਰਾਂ ਦੀ ਜਾਂਚ ਕਰਨ ਮਗਰੋਂ ਕੀਤਾ।  ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ ਘਰ ਰੋਜਗਾਰ ਯੋਜਨਾ ਅਧੀਨ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਅੱਜ ਦੋ ਦਿਨਾਂ ਰੋਜਗਾਰ ਮੇਲੇ ਦਾ ਅਰੰਭ ਆਈ.ਟੀ.ਆਈ. (ਲੜਕੇ) ਪਠਾਨਕੋਟ ਵਿੱਚ ਕੀਤਾ ਗਿਆ ਹੈ ਜਿਸ ਵਿੱਚ ਅੱਜ ਪਹਿਲੇ ਦਿਨ ਕਰੀਬ 25 ਕੰਪਨੀਆਂ ਨੇ ਹਿੱਸਾ ਲਿਆ ਹੈ। ਉਨ•ਾਂ ਦੱਸਿਆ ਕਿ ਜਿਲ•ਾ ਰੋਜਗਾਰ ਮੇਲੇ ਦੋਰਾਨ ਕਰੀਬ 1500 ਬੇਰੋਜਗਾਰ ਨੋਜਵਾਨਾਂ ਦੀ ਨਿਯੁਕਤੀ ਕਰਨ ਦਾ ਟੀਚਾ ਰੱਖਿਆ ਗਿਆ ਹੈ।  ਉਨ•ਾਂ ਦੱਸਿਆ ਕਿ ਅੱਜ ਦੇ ਦਿਨ ਵਰਧਮਾਨ ਸਪਿੰਗ ਮਿਲ ਬੱਦੀ, ਚਨਾਬ ਟੈਕਸਟਾਇਲ ਮਿਲ, ਕੋਟਕ ਮਹਿੰਦਰਾ ਬੈਂਕ, ਭਾਰਤੀ ਐਕਸਾ ਲਾਈਫ ਇੰਨਸੋਰੇਂਨਸ, ਡੀ. ਵੀ. ਇਲੈਕਟ੍ਰੋਨਿਕਸ, ਜਾਮੈਟੋ, ਇੰਡਸਟ੍ਰੀਅਲ ਬੈਂਕ, ਪਾਈਨਰ ਆਦਿ ਨਾਮੀ ਕੰਪਨੀਆਂ ਪਹੁੰਚਿਆਂ ਹਨ। ਉਨ•ਾਂ ਜਿਲ•ਾ ਪਠਾਨਕੋਟ ਦੇ ਪੜੇ• ਲਿਖੇ ਬੇਰੋਜਗਾਰ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨਾਂ• ਰੋਜ਼ਗਾਰ ਮੇਲਿਆਂ ਵਿੱਚ ਹਿੱਸਾ ਲੈ ਕੇ ਸਰਕਾਰ ਦੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸ: ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ(ਵਿਕਾਸ), ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਹਰੀਸ ਮੋਹਣ ਪ੍ਰਿੰਸੀਪਲ ਆਈ.ਟੀ.ਆਈ. ਲੜਕੇ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ , ਪ੍ਰਦੀਪ ਬੈਂਸ ਮਿਸ਼ਨ ਮੈਨੇਜ਼ਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਆਦਿ ਹਾਜ਼ਰ ਸਨ। 

  • Topics :

Related News