ਜਿਲ•ਾ ਪਠਾਨਕੋਟ ਵਿੱਚ ਮਾਈ ਭਾਗੋ ਸਕੀਮ ਤਹਿਤ ਲੜਕੀਆਂ ਨੂੰ 3962 ਦੇ ਕਰੀਬ ਸਾਈਕਲ ਵੰਡੇ ਜਾਣੇ ਹਨ

Feb 15 2019 03:18 PM

ਪਠਾਨਕੋਟ

 ਪੰਜਾਬ ਦੇ ਸਾਰੇ ਸਕੂਲਾਂ ਵਿੱਚ +1 ਅਤੇ +2 ਦੀਆਂ ਲੜਕੀਆਂ ਨੂੰ ਮਾਈ ਭਾਗੋ ਸਕੀਮ ਤਹਿਤ 1 ਲੱਖ 38 ਹਜ਼ਾਰ ਸਾਈਕਲ ਵੰਡੇ ਜਾਣਗੇ ਅਤੇ ਜਿਲ•ਾ ਪਠਾਨਕੋਟ  ਵਿੱਚ ਮਾਈ ਭਾਗੋ ਸਕੀਮ ਤਹਿਤ ਲੜਕੀਆਂ ਨੂੰ 3962 ਦੇ ਕਰੀਬ ਸਾਈਕਲ ਵੰਡੇ ਜਾਣੇ ਹਨ ਅਤੇ ਇਨ•ਾਂ ਵਿੱਚੋਂ ਕਰੀਬ 1700-1800 ਵਿਦਿਆਰਥਣਾਂ ਨੂੰ ਸਾਇਕਲਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਹ ਪ੍ਰਗਟਾਵਾ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।  ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਉਚੇਰੀ ਸਿਖਿਆ ਪ੍ਰਾਪਤ ਕਰਨ ਲਈ ਲੜਕੀਆਂ ਨੂੰ ਘਰ ਤੋਂ ਦੂਰ ਪੜ•ਣ ਜਾਣ ਲਈ ਮੁਸ਼ਕਲ ਪੇਸ਼ ਆਉਣ ਦੇ ਨਾਲ ਆਪਣੀ ਪੜ•ਾਈ ਨੂੰ ਵਿਚਾਲੇ ਹੀ ਛੱਡ ਜਾਂਦੀਆਂ ਸਨ। ਉਨ•ਾਂ ਕਿਹਾ ਕਿ ਲੜਕੀਆਂ ਦੀ ਪੜ•ਾਈ ਵਿੱਚ ਖੜੋਤ ਨਾ ਆਉਣ ਦੇ ਮੰਤਵ ਨਾਲ ਮਾਈ ਭਾਗੋ ਸਕੀਮ ਤਹਿਤ ਪਜਾਬ ਸਰਕਾਰ ਵੱਲੋਂ ਸਾਈਕਲਾਂ ਦੀ ਵੰਡ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦਾ ਸਿਹਤ ਅਤੇ ਸਿੱਖਿਆ ਪ੍ਰਤੀ ਬਹੁਤ ਗੰਭੀਰ ਹੈ ਕਿਉਂਕਿ ਜੇਕਰ ਬੱਚਿਆਂ ਦੀ ਸਿਹਤ ਠੀਕ ਹੋਵੇਗੀ ਤਾਂ ਹੀ ਉਹ ਸਿੱਖਿਆ ਪ੍ਰਾਪਤ ਕਰ ਸਕਣਗੇ। ਉਨਾਂ ਕਿਹਾ ਕਿ ਇਸੇ ਹੀ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਚਲਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਮਾਈ ਭਾਗੋ ਸਕੀਮ ਤਹਿਤ ਵਿਦਿਆਰਥਣਾਂ ਨੂੰ ਸਾਇਕਲਾਂ ਦੀ ਵੰਡ ਵੀ ਕੀਤੀ ਜਾ ਰਹੀ ਹੈ।  ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ ਹੈ ਕਿ ਸੂਬੇ ਦੀ ਹਰ ਬੱਚੀ ਸਿੱਖਿਅਤ ਹੋਵੇ ਅਤੇ ਇਸ ਉਦੇਸ ਨਾਲ ਹੀ ਸਾਇਕਲਾਂ ਦੀ ਵੰਡ ਕੀਤੀ ਜਾ ਰਹੀ ਹੈ ਕਿ ਬੱਚੀਆਂ ਨੂੰ ਸਕੂਲ ਆਉਂਣ ਜਾਣ ਦੀ ਕਿਸੇ ਤਰ•ਾ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾਂ ਕਿਹਾ ਕਿ ਜਿਲ•ਾ ਪਠਾਨਕੋਟ ਵਿੱਚ ਜਿਨ•ਾਂ +1 ਅਤੇ +2 ਦੀਆਂ ਲੜਕੀਆਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਇਕਲਾਂ ਦੀ ਵੰਡ ਨਹੀਂ ਹੋਈ ਹੈ ਉਨ•ਾਂ ਨੂੰ ਵੀ ਜਲਦੀ ਸਾਇਕਲਾਂ ਦੀ ਵੰਡ ਕੀਤੀ ਜਾਵੇਗੀ। 

  • Topics :

Related News