ਸ੍ਰੀ ਮੁਕਤੇਸਵਰ ਧਾਮ ਨੂੰ ਜਾਣ ਵਾਲੀ ਸੜਕ ਤੇ 33.60 ਲੱਖ ਰੁਪਏ ਖਰਚ ਕਰਕੇ 8.30 ਮੀਟਰ ਲੰਬਾਈ ਦਾ ਕੀਤਾ ਜਾਵੇਗਾ ਨਿਰਮਾਣ, ਰੱਖਿਆ ਨੀਹ ਪੱਥਰ

Feb 19 2019 03:32 PM

ਪਠਾਨਕੋਟ , 18 ਫਰਵਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਵੱਲੋਂ ਅੱਜ ਜਿਲ•ਾ ਪਠਾਨਕੋਟ ਦੇ ਵੱਖ ਵੱਖ ਦੋ ਬਲਾਕਾਂ ਅੰਦਰ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵਿਕਾਸ ਤੇ ਨਾਮ ਤੇ ਕਿਸੇ ਤਰ•ਾਂ ਦੀ ਕੋਈ ਕਮੀ ਨਹੀਂ ਆਉਂਣ ਦੇਵੇਗੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਕੀਤਾ ਜਾਵੇਗਾ।  ਜਿਕਰਯੋਗ ਹੈ ਕਿ ਪਹਿਲਾ ਸਮਾਰੋਹ ਸ੍ਰੀ ਮੁਕਤੇਸਵਰ ਧਾਮ ਨੂੰ ਜਾਣ ਵਾਲੀ ਸੜਕ ਨੀਹ ਪੱਥਰ ਰੱਖ ਕੇ ਕੀਤਾ ਗਿਆ ਜਿੱਥੇ ਉਨ•ਾਂ ਨਾਲ ਸ੍ਰੀ ਅਮਿਤ ਵਿੱਜ ਵਿਧਾਇਕ ਵਿਧਾਨ ਸਭਾ ਹਲਕਾ ਪਠਾਨਕੋਟ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ, ਅਮਿਤ ਮੰਟੂ, ਵਿਨੈ ਮਹਾਜਨ,ਪੁਸਪਾ ਪਠਾਨਿਆ ਆਦਿ ਹਾਜ਼ਰ ਸਨ। ਉਨ•ਾਂ ਦੱਸਿਆ ਕਿ ਸ੍ਰੀ ਮੁਕਤੇਸਵਰ ਧਾਮ ਨੂੰ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਮੰਗ ਲੰਮੇ ਸਮੇਂ ਤੋਂ ਲੋਕਾਂ ਵੱਲੋਂ ਕੀਤੀ ਜਾ ਰਹੀ ਸੀ, ਉਨ•ਾਂ ਦੱਸਿਆ ਕਿ ਕਰੀਬ 33.60 ਲੱਖ ਰੁਪਏ ਖਰਚ ਕਰਕੇ 8.30 ਮੀਟਰ ਲੰਬਾਈ ਦੀ ਸੜਕ ਦਾ ਨਿਰਮਾਣ ਕਰਵਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਦੇ ਨਾਲ ਹੀ ਸੜਕ ਦੀ ਚੋੜਾਈ ਵੀ ਕਰੀਬ 18 ਫੁੱਟ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਇਸ ਖੇਤਰ ਨੂੰ ਟੂ ਰਿਜਮ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਰੋਪ ਵੇਅ ਸਿਸਟਮ ਵੀ ਲਗਾਉਂਣ ਲਈ ਪ੍ਰੋਜੈਕਟ ਤਿਆਰ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਉਪਰੋਕਤ ਸੜਕ ਮੁੱਖ ਮਾਰਗ ਤੋਂ ਸੁਰੂ ਕਰ ਕੇ ਪੋੜੀਆਂ ਤੱਕ ਬਣਾਈ ਜਾਵੇਗੀ , ਜਿਸ ਨਾਲ ਧਾਰਮਿਕ ਸਥਾਨ ਤੇ ਦਰਸਨਾਂ ਦੇ ਲਈ ਆਉਂਣ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ।  ਇਸੇ ਹੀ ਤਰ•ਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਵੱਲੋਂ ਬਮਿਆਲ ਬਲਾਕ ਦੇ ਪਿੰਡ ਮਸਤਪੁਰ ਨਜਦੀਕ ਜਲਾਲੀਆ ਦਰਿਆ ਤੇ ਕਰੀਬ 20 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਣ ਵਾਲੇ ਪੁਲ ਦਾ ਨੀਹ ਪੱਥਰ ਰੱਖਿਆ। ਇਸ ਮੋਕੇ ਤੇ ਉਨ•ਾਂ ਨਾਲ ਸਰਵਸ੍ਰੀ ਜੋਗਿੰਦਰ ਪਾਲ ਵਿਧਾਇਕ ਵਿਧਾਨ ਸਭਾ ਹਲਕਾ ਭੋਆ, ਨਰੇਸ ਪੂਰੀ, ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ, ਮਨਮੋਹਣ ਸਰੰਗਲ ਅਤੇ ਹੋਰ ਵਿਭਾਗੀ ਅਧਿਕਾਰੀ ਤੇ ਪਾਰਟੀ ਦੇ ਕਾਰਜਕਰਤਾ ਹਾਜ਼ਰ ਸਨ। ਇਸ ਮੋਕੇ ਤੇ ਸੰਬੋਧਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਇਸ ਪੁਲ ਦੇ ਬਣਨ ਨਾਲ ਕਰੀਬ 2 ਦਰਜਨ ਪਿੰਡਾਂ ਨੂੰ ਇਸ ਦਾ ਲਾਭ ਪਹੁੰਚੇਗਾ। ਉਨ•ਾਂ ਦੱਸਿਆ ਕਿ ਵਿਭਾਗ ਵੱਲੋਂ ਪੈਲਟੂਨ ਪੂਲ ਉਠਾਉਂਣ ਕਾਰਨ ਦੂਸਰੇ ਪਾਸੇ ਰਹਿੰਦੇ ਲੋਕਾਂ ਨੂੰ ਕਾਫੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਲੋਕਾਂ ਨੂੰ ਜਿਆਦਾ ਸਫਰ ਤੈਅ ਕਰ ਕੇ ਆਉਂਣਾ ਜਾਂਣਾ ਪੈਂਦਾ ਸੀ। ਉਨ•ਾਂ ਕਿਹਾ ਕਿ ਇਸ ਪੁਲ ਦੇ ਨਿਰਮਾਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।   

  • Topics :

Related News