ਵਿਦਿਆਰਥੀਆਂ ਨੂੰ ਰੋਜਗਾਰ ਤੇ ਕਾਰੋਬਾਰ ਬਿਊਰੋ ਦਫਤਰ ਪਠਾਨਕੋਟ ਦੀ ਕਰਵਾਈ ਵਿਜਟ

Feb 20 2019 03:06 PM

ਪਠਾਨਕੋਟ

ਘਰ ਘਰ ਰੋਜਗਾਰ ਦੇ ਅਧੀਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਹ (ਪਠਾਨਕੋਟ) ਦੇ ਵਿਦਿਆਰਥੀਆਂ ਨੂੰ ਰੋਜਗਾਰ ਤੇ ਕਾਰੋਬਾਰ ਬਿਊਰੋ ਦਫਤਰ ਪਠਾਨਕੋਟ ਦੀ ਵਿਜਟ ਕਰਵਾਈ ਗਈ। ਜਿਸ ਦੀ ਪ੍ਰਧਾਨਗੀ ਰੋਜਗਾਰ ਦਫਤਰ ਦੇ ਪ੍ਰਮੁੱਖ ਜਿਲਾ ਰੋਜਗਾਰ ਅਫਸ਼ਰ ਸ਼ੀ ਆਰ.ਸੀ. ਖੁਲਰ ਨੇ ਕੀਤੀ। ਇਸ ਮੋਕੇ ਤੇ ਜਿਲ•ਾ ਸਿੱਖਿਆ ਵਿਭਾਗ, ਬਾਗਬਾਨੀ ਵਿਭਾਗ, ਮੱਛੀ ਪਾਲਣ ਵਿਭਾਗ, ਖੇਤੀ ਬਾੜੀ ਵਿਭਾਗ, ਡੇਅਰੀ ਵਿਭਾਗ, ਐਸ.ਸੀ. ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਬੱਚਿਆਂ ਦਾ ਮਾਰਗ ਦਰਸ਼ਨ ਕੀਤਾ ਗਿਆ। ਇਸ ਮੋਕੇ ਤੇ ਦੱਸਿਆ ਗਿਆ ਕਿ ਜਿਨ•ਾਂ ਬੱਚਿਆਂ ਨੇ ਪੜਾਈ ਤੋਂ ਬਾਅਦ ਦੇਸ ਦੀ ਸੇਵਾ ਕਰਨ ਲਈ ਸੈਨਾਂ ਵਿੱਚ ਭਰਤੀ ਹੋਣਾ ਹੈ ਉਸ ਲਈ ਵਿਦਿਆਰਥੀ ਨੂੰ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ। ਇਸ ਮੋਕੇ ਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ•ਾ ਨਾਲ ਅਸੀਂ ਨਸ਼ੇ ਤੋਂ ਦੂਰ ਰਿਹ ਕੇ ਆਪਣੇ ਮਾਤਾ ਪਿਤਾ ਦੇ ਸੁਪਨੇ ਨੂੰ ਪੂਰਾ ਕਰ ਸਕਦੇ ਹਾਂ।

  • Topics :

Related News