ਟੈਬਲਟ ਏ.ਐਨ.ਐਮ ਨੂੰ ਆਪਣਾ ਕੰਮ ਆਨਲਾਈਨ ਕਰਨ ਲਈ ਵੰਡੇ

Mar 23 2019 02:57 PM

ਪਠਾਨਕੋਟ

ਸਿਵਲ ਹਸਪਤਾਲ ਦੀ ਅਨੈਕਸੀ ਵਿਖੇ ਏ.ਐਨ.ਐਮ ਨੂੰ ਐਨ.ਸੀ.ਡੀ ਪ੍ਰੋਗਰਾਮ ਅਧੀਨ Tablets  ਸਿਵਲ ਸਰਜਨ ਡਾ. ਨੈਨਾ ਸਲਾਥੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿੱਤੇ ਗਏ। ਐਨ.ਸੀ. ਡੀ  ਦੇ ਨੋਡਲ ਅਫਸਰ ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਰੁਨ ਸੋਹਲ ਜੀ ਦੀ ਪ੍ਰਧਾਨਗੀ ਹੇਠ ਵੰਡੇ ਗਏ। ਇਹ ਟੈਬਲਟ ਏ.ਐਨ.ਐਮ ਨੂੰ ਆਪਣਾ ਕੰਮ ਆਨਲਾਈਨ ਕਰਨ ਲਈ ਵੰਡੇ ਗਏ । ਅੱਜ ਮਿਤੀ 22-03-19 ਨੂੰ ਟੈਬਲਟ ਚਲਾਉਣ ਦੀ ਟ੍ਰੇਨਿੰਗ ਵੀ ਦਿੱਤੀ ਗਈ। ਐਨ.ਸੀ.ਡੀ ਪ੍ਰੋਗਰਾਮ ਅਧੀਨ ਸ਼ੁਗਰ, ਹਾਈਪਰਟੈਂਸ਼ਨ, ਔਰਲ ਕੈਂਸਰ, ਬ੍ਰੈਸਟ ਕੈਂਸਰ, ਸਰਵਾਇਕਲ ਕੈਂਸਰ ਤੋ ਬਚਾਉਣ ਲਈ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਏ.ਐਨ.ਐਮ ਦੁਆਰਾ ਘਰ ਘਰ ਜਾ ਕੇ ਲੋਕਾਂ ਦੇ ਸੀ ਬੈਕ ਫਾਰਮ ਭਰੇ ਜਾਣਗੇ। ਜਿਸਨੂੰ ਵੀ ਇਹਨਾ ਉਪਰ ਦਿੱਤੀਆਂ  ਬਿਮਾਰੀਆ ਵਿਚੋ ਬਿਮਾਰੀ ਹੋਵੇਗੀ ਉਸਦਾ ਫਾਰਮ ਭਰਕੇ ਰਿਕਾਰਡ ਆਨਲਾਈਨ ਕੀਤਾ ਜਾਵੇਗਾ। ਉਸ ਵਿਅਕਤੀ ਦਾ ਪੀ.ਐਚ.ਸੀ ਅਤੇ ਸੀ.ਐਚ.ਸੀ ਪੱਧਰ ਤੇ ਇਲਾਜ ਸੁਰੂ ਕੀਤਾ ਜਾਵੇਗਾ। ਇਸ ਪ੍ਰੋਗਰਾਮ ਅਧੀਨ ਇਹਨਾ ਬਿਮਾਰੀਆ ਦਾ ਪਹਿਲੀ ਸਟੇਜ ਤੇ ਹੀ ਇਲਾਜ ਕਰਨਾ ਚੰਗਾ ਹੋਵੇਗਾ ਤਾਂ ਕਿ ਲੋਕਾ ਨੂੰ ਇਹਨਾ ਬਿਮਾਰੀਆਂ ਤੋ ਬਚਾਇਆ ਜਾ ਸਕੇ। ਇਸ ਮੌਕੇ ਡਿਪਟੀ ਮਾਮ ਮੀਡਿਆ ਤੇ ਸੂਚਨਾ ਅਫਸਰ ਸ਼੍ਰੀ ਮਤੀ ਗੁਰਿੰਦਰ ਕੋਰ, ਫਾਰਮਾਸਿਸਟ ਗੁਰਪ੍ਰਸ਼ਾਦ, ਡੀ.ਐਮ.ਈ.ਉ ਅਮਨਦੀਪ ਸਿੰਘ, ਕੰਪਿਉਟਰ ਅਪਰੇਟਰ ਪਾਰਸ, ਸੁਰਿੰਦਰ ਆਦਿ ਹਾਜਰ ਹੋਏ।

  • Topics :

Related News