ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ

May 07 2019 03:46 PM
ਡਮਟਾਲ
ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਪਿੰਡ ਕੌਾਤਰਪੁਰ ਵਿਚ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਅਤੇ ਦੂਸਰੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ. ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਇਕ ਮੋਟਰਸਾਈਕਲ ਨੰਬਰ ਪੀ.ਬੀ.-35-ਵਾਈ-9955 ਜਿਸ ਨੰੂ ਡੁੱਬਕੀ ਰਾਮ ਪੁੱਤਰ ਤਨਵਾ ਰਾਮ ਪਿੰਡ ਸੇਖੂਪੁਰ ਚਲਾ ਰਿਹਾ ਸੀ ਕਿ ਜਿਵੇਂ ਹੀ ਉਹ ਕੌਾਤਰਪੁਰ ਦੇ ਕੋਲ ਪਹੰੁਚਿਆ ਤਾਂ ਮੁਕੇਰੀਆਂ ਵਲੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਇਕ ਪੈਦਲ ਜਾ ਰਹੇ ਵਿਅਕਤੀ ਨੰੂ ਵੀ ਆਪਣੀ ਲਪੇਟ ਵਿਚ ਲੈ ਲਿਆ | ਇਨ੍ਹਾਂ ਨੰੂ ਪੰਜਾਬ ਪੁਲਿਸ ਦੀ ਐਾਬੂਲੈਂਸ ਵਿਚ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ | ਜਿੱਥੇ ਮੋਟਰਸਾਈਕਲ ਸਵਾਰ ਨੰੂ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ, ਜਿਸਦੀ ਪਹਿਚਾਣ ਡੁੱਬਕੀ ਰਾਮ (65) ਪੁੱਤਰ ਤਨਵਾ ਰਾਮ ਵਾਸੀ ਕੌਾਤਰਪੁਰ ਵਜੋਂ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਡੁੱਬਕੀ ਰਾਮ 9 ਫੋਡ ਵਿਚ ਸਰਵਿਸ ਕਰਦਾ ਸੀ ਅਤੇ ਜ਼ਖ਼ਮੀ ਪ੍ਰਵੀਨ ਸਿੰਘ ਦੀ ਹਾਲਤ ਖ਼ਬਰ ਲਿਖੇ ਜਾਣ ਤੱਕ ਕਾਫ਼ੀ ਗੰਭੀਰ ਸੀ | 
  • Topics :

Related News