ਮਿਸ ਅਤੇ ਮਿਸਟਰ ਸੁਪਰ ਸਟਾਰ ਤੇ ਸੁਪਰ ਮਾਮ ਐਾਡ ਸਮਾਰਟ ਕਿਡਸ ਦੇ ਸੀਜ਼ਨ2 ਦਾ ਆਡੀਸ਼ਨ

May 10 2019 04:11 PM

ਪਠਾਨਕੋਟ

ਸਟਾਰ ਮੇਕਰਸ ਵਲੋਂ ਮੈਨੇਜਿੰਗ ਡਾਇਰੈਕਟਰ ਸੰਗੀਤਾ ਸ਼ਰਮਾ ਦੀ ਅਗਵਾਈ ਹੇਠ ਮਿਸ ਅਤੇ ਮਿਸਟਰ ਸੁਪਰ ਸਟਾਰ ਤੇ ਸੁਪਰ ਮਾਮ ਐਾਡ ਸਮਾਰਟ ਕਿਡਸ ਦੇ ਸੀਜ਼ਨ2 ਦਾ ਆਡੀਸ਼ਨ ਕਰਵਾਉਣ ਲਈ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ 32 ਲੋਕਾਂ ਦੇ ਨਾਮਜ਼ਦਗੀ ਫਾਰਮ ਆਏ ਅਤੇ ਇਨ੍ਹਾਂ 32 ਹਿੱਸਾ ਲੈਣ ਵਾਲੇ ਲੋਕਾਂ ਵਿਚੋਂ 10 ਨੂੰ ਫਾਈਨਲ ਰਾਊਾਡ ਦੇ ਲਈ ਚੁਣਿਆ ਗਿਆ | ਸਮਾਗਮ ਦੌਰਾਨ ਡਾ: ਠੁਕਰਾਲ ਅਤੇ ਮਦਨ ਛਾਬੜਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਇਸ ਵਿਚ ਜੱਜ ਦੀ ਭੂਮਿਕਾ ਕਲਾਕਾਰ ਨਿਧੀ ਨੇ ਬਾਖ਼ੂਬੀ ਨਿਭਾਈ | ਮੈਨੇਜਿੰਗ ਡਾਇਰੈਕਟਰ ਸੰਗੀਤਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਮਾਗਮ ਨੂੰ ਕਰਾਉਣ ਦਾ ਮੁੱਖ ਉਦੇਸ਼ ਪਠਾਨਕੋਟ ਵਿਚ ਛੁਪੇ ਹੁਨਰ ਨੂੰ ਪੰਜਾਬ 'ਚੋਂ ਬਾਹਰ ਲਿਜਾ ਕੇ ਉੱਚ ਪੱਧਰੀ ਕਲਾਕਾਰ ਬਣਾਉਣਾ ਹੈ | ਉਨ੍ਹਾਂ ਨੇ ਕਿਹਾ ਕਿ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਆਪਣੀ ਪ੍ਰਤਿਭਾ ਅਤੇ ਕਲਾ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦਿਖਾਉਣ ਦਾ ਮੌਕਾ ਮਿਲੇਗਾ | 

  • Topics :

Related News