ਗਰਮੀਆਂ ਦਾ ਮੌਸਮ ਆਉਣ ਨਾਲ ਕਈ ਤਰ•ਾਂ ਦੀਆਂ ਬਿਮਾਰੀਆਂ ਹੁੰਦੀਆਂ

May 15 2019 01:43 PM

ਪਠਾਨਕੋਟ

ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਦੇ ਮੀਟਿੰਗ ਹਾਲ ਵਿਖੇ ਜ਼ਿਲ•ਾ ਟਾਸਕ ਫੋਰਸ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਹੋਈ। ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਇਆ ਦੱਸਿਆ ਕਿ ਗਰਮੀਆਂ ਦਾ ਮੌਸਮ ਆਉਣ ਨਾਲ ਕਈ ਤਰ•ਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ। ਜਿਹਨਾਂ ਦੇ ਲੱਛਣ, ਕਾਰਣ, ਇਲਾਜ ਅਤੇ ਪਰਹੇਜ ਸਬੰਧੀ ਜਾਗਰੂਕ ਕਰਨ ਲਈ ਜਿਲ•ਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਜਿਲ•ਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ 28-05-2019 ਤੋਂ 08-06-2019 ਤੱਕ  ਇੰਨਟੈਂਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ 0 ਤੋਂ 5  ਦੇ ਬੱਚਿਆਂ ਨੂੰ ਡਾਇਰੀਆ ਤੋਂ ਬਚਾਉਣ ਲਈ ਲੋਕਾਂ ਨੂੰ ਓ.ਆਰ.ਐਸ., ਜਿੰਕ ਦੀਆਂ ਗੋਲੀਆਂ, ਹੱਥਾਂ ਨੂੰ ਧੋਣ ਦਾ ਤਰੀਕਾ ਅਤੇ ਸਾਫ ਪਾਣੀ ਪੀਣ ਸਬੰਧੀ ਜਾਗਰੂਕ ਕੀਤਾ ਜਾਵੇਗਾ। ਆਸਾ ਵਰਕਰ ਵੱਲੋਂ ਘਰ ਘਰ ਜਾ ਕੇ 0 ਤੋਂ 5 ਦੇ ਬੱਚਿਆਂ ਨੂੰ ਓ.ਆਰ.ਐਸ. ਦੇ ਪੈਕੇਟ ਵੰਡੇ ਜਾਣਗੇ। ਓ.ਆਰ.ਐਸ ਅਤੇ ਜਿੰਕ ਦੇ ਹਰੇਕ ਸਿਹਤ ਸੰਸਥਾ ਪ੍ਰਾਈਵੇਟ ਹਸਪਤਾਲ ਅਤੇ ਆਮ ਜਨਤਕ ਥਾਵਾਂ ਤੇ ਕਾਰਨਰ ਬਣਾਏ ਜਾਣਗੇ। ਸਕੂਲਾਂ ਵਿੱਚ ਵੀ ਹੱਥ ਧੋਣ ਦੇ ਤਰੀਕੇ ਬਾਰੇ ਦੱਸਿਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਬਾਇਓਮੈਡੀਕਲ ਵੈਸਟੇਜ ਅਧੀਨ ਕੂੜਾ ਕਰਕਟ ਪਾਉਣ ਲਈ ਚਾਰ ਰੰਗਾਂ ਦੇ ਡਸਟਬਿਨ ( ਪੀਲਾ, ਲਾਲ, ਚਿੱਟਾ ਅਤੇ ਨੀਲਾ) ਜਿਹਨਾਂ ਵਿੱਚ ਗਿੱਲਾ, ਸੁੱਕਾ, ਖੂਨ ਵਾਲਾ ਅਤੇ ਕੱਚ ਦਾ ਸਮਾਨ ਪਾਇਆ ਜਾ ਸਕੇ। ਜਿਲ•ਾ ਐਪੀਡੀਮਾਲੋਜਿਸਟ ਡਾ. ਸੁਨੀਤਾ ਸਰਮਾ ਜੀ ਨੇ ਦੱਸਿਆ ਕਿ 16-05-2019 ਨੂੰ ਜਿਲ•ਾ ਪੱਧਰੀ ਨੈਸਨਲ ਡੈਗੂ ਡੇ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਸੈਮੀਨਾਰ ਅਤੇ ਰੈਲੀਆਂ ਕਰਕੇ ਲੋਕਾਂ ਨੂੰ ਡੇਗੂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਤੰਬਾਕੂ ਕੰਟੋਰਲ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਅਤੇ ਵੱਖ-ਵੱਖ ਵਿਭਾਗਾ ਵੱਲੋਂ ਚਲਾਨ ਕੱਟੇ ਜਾ ਰਹੇ ਹਨੇ। ਤੰਬਾਕੂ ਦੀ ਰੋਕਥਾਮ ਕਰਨ ਦਾ ਮਤਲਬ ਹੈ ਕਿ ਕੈਸਰ ਤੋਂ ਲੋਕਾਂ ਨੂੰ ਬਚਾਉਣਾ।

  • Topics :

Related News