ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿੱਚ ਜਿਲ•ਾ ਪਠਾਨਕੋਟ ਵਿਖੇ ਵੋਟਾਂ ਦੀ ਗਿਣਤੀ ਲਈ ਲਗਾਏ ਸਟਾਫ ਨੂੰ ਦਿੱਤੀ ਟ੍ਰੇਨਿੰਗ

May 22 2019 03:30 PM

ਪਠਾਨਕੋਟ

 ਲੋਕ ਸਭਾ ਦੀਆਂ ਚੋਣਾਂ-2019 ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ•ੇ ਦੇ ਤਿੰਨਾਂ ਅਸੈਂਬਲੀ ਸੈਗਮੈਂਟਾਂ (001-ਸੁਜਾਨਪਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਦੇ 574 ਪੋਲਿੰਗ ਸਟੇਸ਼ਨਾ ਤੇ ਕਰਵਾਈ ਵੋਟਿੰਗ ਦੀ ਗਿਣਤੀ ਮਿਤੀ 23 ਮਈ 2019 ਨੂੰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਵਿਖੇ ਕਰਵਾਈ ਜਾਵੇਗੀ ਜਿਸ ਸਬੰਧ ਵਿੱਚ ਗਿਣਤੀ ਲਈ ਲਗਾਏ ਸਟਾਫ ਦੀ ਇੱਕ ਦਿਨ ਦੀ ਟ੍ਰੇਨਿੰਗ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ ਵਿਖੇ ਕਰਵਾਈ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ ਅਤੇ  ਹੋਰ ਅਧਿਕਾਰੀ ਵੀ ਹਾਜ਼ਰ ਸਨ।  ਇਸ ਮੋਕੇ ਤੇ ਸਭ ਤੋਂ ਪਹਿਲਾ ਗਿਣਤੀ ਲਈ ਲਗਾਏ ਗਏ ਸਟਾਫ ਨੂੰ ਸੰਬੋਧਤ ਕਰਦਿਆਂ ਸ੍ਰੀ ਲਖਬੀਰ ਸਿੰਘ ਏ.ਈ. ਬੀ.ਡੀ.ਪੀ.ਓ. ਘਰੋਟਾਂ ਨੇ ਕਾਉਟਿੰਗ ਲਈ ਚੋਣ ਕਮਿਸ਼ਨਰ ਦੀ ਗਾਈਡਲਾਈਨ ਬਾਰੇ ਵਿਸਥਾਰ ਪੂਰਵਕ ਦੱਸਿਆ। ਉਨ•ਾਂ ਕਿਹਾ ਕਿ ਕਾਉਂਟਿੰਗ ਸਟਾਫ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਕੀਤੇ ਨਿਯਮਾਂ ਨੂੰ ਧਿਆਨ ਵਿੱਚ ਰੱਖੇਗਾ ਅਤੇ ਜੋ ਨਿਰਧਾਰਤ ਟਾਈਮ ਹੈ ਉਸ ਤੋਂ ਪਹਿਲਾ ਕਾਉਂਟਿੰਗ ਸੈਂਟਰ ਵਿਖੇ ਹਾਜ਼ਰ ਰਹੇਗਾ। ਉਨ•ਾਂ ਦੱਸਿਆ ਕਿ ਕੋਈ ਵੀ ਕਾਉਂਟਿੰਗ ਸਟਾਫ ਜਦ ਤੱਕ ਕਾਉਂਟਿੰਗ ਪੂਰੀ ਨਹੀਂ ਹੋ ਜਾਂਦੀ ਤੱਦ ਤੱਕ ਕਾਉਂਟਿੰਗ ਸੈਂਟਰ ਤੋਂ ਬਾਹਰ ਨਹੀਂ ਜਾਵੇਗਾ।  ਇਸ ਮੋਕੇ ਤੇ ਸ੍ਰੀ ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਨੇ ਦੱਸਿਆ ਕਿ  ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਵਿਖੇ ਕਾਉਂਟਿੰਗ ਸੈਂਟਰ ਬਣਾਇਆ ਗਿਆ ਹੈ ਜਿਸ ਅਧੀਨ ਹਾਲ ਗਰਾਉਂਡ ਬਾਕਸਿੰਗ ਵਿਖੇ ਅਸੈਂਬਲੀ ਸੈਗਮੈਂਟ 002-ਭੋਆ (ਅ.ਜ.), ਬੈਡਮਿੰਟਨ ਹਾਲ ਵਿਖੇ ਅਸੈਂਬਲੀ ਸੈਗਮੈਂਟ 001-ਸੁਜਾਨਪਰ ਅਤੇ ਗਰਲਜ ਕਾਮਨ ਹਾਲ ਵਿਖੇ ਅਸੈਂਬਲੀ ਸੈਗਮੈਂਟ 003-ਪਠਾਨਕੋਟ ਦੀਆਂ ਵੋਟਾਂ ਦੀ ਗਿਣਤੀ ਕਰਨ ਲਈ ਵਿਵਸਥਾਂ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਤਿੰਨਾਂ ਅਸੈਂਬਲੀ ਸੈਗਮੈਂਟਾਂ 001-ਸੁਜਾਨਪਰ ਲਈ 12 ਟੇਬਲ, 002-ਭੋਆ (ਅ.ਜ.) ਲਈ 12 ਟੇਬਲ ਅਤੇ 003-ਪਠਾਨਕੋਟ ਲਈ 14 ਟੇਬਲ ਲਗਾਏ ਗਏ ਹਨ। ਉਨ੍ਰਾਂ ਦੱਸਿਆ ਕਿ ਇਸ ਤੋਂ ਇਲਾਵਾ ਤਿੰਨਾਂ ਅਸੈਂਬਲੀ ਸੈਗਮੈਂਟ ਕਾਉਟਿੰਗ ਸੈਂਟਰ ਵਿਖੇ ਇਕ ਟੇਬਲ ਸਹਾਇਕ ਰਿਟਰਨਿੰਗ ਅਫਸਰ ਲਈ ਅਤੇ ਇੱਕ ਟੇਬਲ ਵੀ.ਵੀ.ਪੈਟ ਦੀ ਗਿਣਤੀ ਲਈ ਲਗਾਇਆ ਜਾਵੇਗਾ। ਉਨ•ਾਂ ਦੱਸਿਆ ਕਿ 23 ਮਈ 2019 ਨੂੰ ਸਵੇਰੇ 8 ਵਜੇ ਈ.ਵੀ.ਐਮ. ਮਸੀਨਾਂ ਰਾਹੀ ਵੋਟਾਂ ਦੀ ਗਿਣਤੀ ਸੁਰੂ ਕੀਤੀ ਜਾਵੇਗੀ।   

  • Topics :

Related News