ਵਿਆਹ ਸਮਾਗਮਾਂ 'ਚ ਚੋਰੀ ਕਰਨ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ

May 25 2019 03:49 PM

ਪਠਾਨਕੋਟ

ਸੀ.ਆਈ.ਏ. ਸਟਾਫ਼ ਪਠਾਨਕੋਟ ਵਲੋਂ ਵਿਆਹ ਸਮਾਗਮਾਂ 'ਚ ਚੋਰੀ ਕਰਨ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਵਲੋਂ ਕਾਬੂ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਜਸਵਿੰਦਰ ਸਿੰਘ ਕਾਕਾ ਨਿਵਾਸੀ ਇੰਦਰਾ ਕਾਲੋਨੀ, ਸੌਰਭ ਉਰਫ਼ ਜਲੇਬੀ ਨਿਵਾਸੀ ਕਬੀਰ ਨਗਰ ਵਜੋਂ ਹੋਈ ਹੈ | ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ਼ ਦੇ ਐੱਸ.ਐੱਚ.ਓ. ਸ਼ਿਵ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਸਥਾਨਿਕ ਖੱਤਰੀ ਸਭਾ, ਪੂਜਾ ਪੈਲੇਸ, ਅਮਰ ਪੈਲੇਸ, ਰਾਮ ਭਵਨ ਆਦਿ ਵਿਖੇ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਦੋਵੇਂ ਕਾਬੂ ਕੀਤੇ ਦੋਸ਼ੀ ਸ਼ਰਾਬ ਦੇ ਆਦੀ ਹਨ ਤੇ ਦੋਸ਼ੀ ਜਸਵਿੰਦਰ ਸਿੰਘ ਕਾਕਾ 'ਤੇ ਪਹਿਲਾਂ ਵੀ ਮੋਟਰਸਾਈਕਲ ਚੋਰੀ ਕਰਨ ਦੇ ਤਹਿਤ ਮਾਮਲਾ ਦਰਜ ਹੈ ਤੇ ਉਹ 6 ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਆਇਆ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਵੇਂ ਚੋਰੀ ਕੀਤਾ ਸਾਮਾਨ ਵੇਚਣ ਜਾ ਰਹੇ ਹਨ ਤਾਂ ਪੁਲਿਸ ਵਲੋਂ ਉਨ੍ਹਾਂ ਨੂੰ ਨਲੂਆ ਪੁਲ ਵਿਖੇ ਨਾਕਾ ਲਗਾ ਕੇ ਕਾਬੂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਨੌਜਵਾਨਾਂ ਕੋਲੋਂ 4 ਮੋਬਾਈਲ, 2 ਮੁੰਦੀਆਂ ਤੇ 1 ਟਾਪਸਾਂ ਦੀ ਜੋੜੀ ਬਰਾਮਦ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | 

  • Topics :

Related News