ਡੇਂਗੂ ਮਲੇਰੀਆ ਲਾਰਵਾ ਸਰਚ ਅਤੇ ਜਾਗਰੂਕਤਾ

May 25 2019 03:49 PM

ਪਠਾਨਕੋਟ

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ: ਸੁਨੀਤਾ ਸ਼ਰਮਾ ਦੇ ਆਦੇਸ਼ਾਂ 'ਤੇ ਡੇਂਗੂ ਮਲੇਰੀਆ ਲਾਰਵਾ ਸਰਚ ਅਤੇ ਜਾਗਰੂਕਤਾ ਟੀਮ ਵਲੋਂ ਮਹਾਰਾਣਾ ਪ੍ਰਤਾਪ ਬੱਸ ਅੱਡਾ ਪਠਾਨਕੋਟ, ਰੋਡਵੇਜ਼ ਵਰਕਸ਼ਾਪ, ਬੱਸ ਸਟੈਂਡ ਗੈਸਟ ਹਾਊਸ, ਸਾਈਕਲ ਸਟੈਂਡ, ਜਗਤ ਸਿਨੇਮਾ, ਪ੍ਰਸਾਰ ਹਸਪਤਾਲ ਅਤੇ ਕਪੂਰ ਹਸਪਤਾਲ 'ਚ ਡਰਾਈ ਡੇਅ ਫਰਾਈ ਡੇਅ ਦੇ ਸਬੰਧ 'ਚ ਕਬਾੜ ਪਏ ਸਮਾਨ ਦੀ ਚੈਕਿੰਗ ਕੀਤੀ ਗਈ ਅਤੇ ਬਚਾਓ ਲਈ ਟਿੱਪਸ ਦਿੱਤੇ ਗਏ | ਜਿਵੇਂ ਕਿ ਹਰ ਹਫ਼ਤੇ ਕੂਲਰਾਂ, ਗਮਲਿਆਂ ਦਾ ਪਾਣੀ ਬਦਲਿਆ ਜਾਵੇ, ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਪੂਰੀਆਂ ਬਾਹਾਂ ਵਾਲੇ ਕੱਪੜੇ ਪਾਏ ਜਾਣ, ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ | ਉਨ੍ਹਾਂ ਦੱਸਿਆ ਕਿ ਤੇਜ਼ ਬੁਖਾਰ ਹੋਣ 'ਤੇ ਸਰਕਾਰੀ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ | ਜਿੱਥੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਤੇ ਇਲਾਜ ਵੀ ਮੁਫ਼ਤ ਕੀਤਾ ਜਾਂਦਾ ਹੈ | ਟੀਮ ਦੀ ਅਗਵਾਈ ਇੰਸਪੈਕਟਰ ਅਵਿਨਾਸ਼ ਸ਼ਰਮਾ ਕਰ ਰਹੇ ਸਨ | ਇਸ ਤੋਂ ਇਲਾਵਾ ਇੰਸਪੈਕਟਰ ਰਜਿੰਦਰ ਕੁਮਾਰ, ਕੁਲਵਿੰਦਰ ਢਿੱਲੋਂ, ਸੁਖਦੇਵ ਸਮਿਆਲ, ਵਿਪਨ ਅਨੰਦ, ਵਰਿੰਦਰ ਕੁਮਾਰ, ਵਿਕਰਮਜੀਤ ਅਤੇ ਕੁਲਵਿੰਦਰ ਭਗਤ ਹਾਜ਼ਰ ਸਨ | 

  • Topics :

Related News