ਮਾਈਨਿੰਗ ਕਾਰਨ EMF ( Environmental Management Fund ) ਕਾਰਨ ਇਕੱਠੀ ਹੋਈ ਰਾਸ਼ੀ ਦਾ ਸਦਉਪਯੋਗ ਕਰਦੇ ਹੋਏ ਲੋਕਾਂ ਨੂੰ ਸਮਰਪਿਤ ਕੀਤਾ ਵਣ ਜਾਗਰੁਕਤਾ ਪਾਰਕ

Jun 24 2019 08:39 PM

ਪਠਾਨਕੋਟ

ਮਾਈਨਿੰਗ ਕਾਰਨ  EMF ( Environmental Management Fund )   ਕਾਰਨ ਇਕੱਠੀ ਹੋਈ ਰਾਸ਼ੀ ਦਾ ਸਦਉਪਯੋਗ ਕਰਦੇ ਹੋਏ ਜਿਲ•ਾ ਪਠਾਨਕੋਟ ਦੇ ਲੋਕਾਂ ਨੂੰ ਮਲਿਕਪੁਰ ਚੋਕ ਤੋਂ ਸੁਜਾਨਪੁਰ ਪੁਲ ਨੰਬਰ 5 ਤੱਕ ਨਹਿਰ ਕਿਨਾਰੇ ਲਿੰਕ ਰੋਡ ਨੂੰ ਵਣ ਜਾਗਰੁਕਤਾ ਪਾਰਕ ਦੇ ਰੂਪ ਵਿੱਚ ਤਬਦੀਲ ਕੀਤਾ ਗਿਆ ਹੈ। ਜਿਸ ਦੀ ਖੁਬਸੁਰਤੀ ਨੂੰ ਵਧਾਉਂਦੇ ਹੋਏ ਇਸ ਰੋਡ ਦੀ ਕਾਇਆ ਕਲਪ ਕਰ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ ਅਤੇ ਭਵਿੱਖ ਵਿੱਚ ਇਸ ਨੂੰ ਹੋਰ ਵੀ ਖੂਬਸੁਰਤ ਬਣਾਇਆ ਜਾਵੇਗਾ। ਇਹ ਜਾਣਕਾਰੀ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।  ਉਨ•ਾਂ ਕਿਹਾ ਕਿ ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਉਂਣ ਵਾਲੇ ਭਵਿੱਖ ਵਿੱਚ ਪੂਰੀ ਤਰ•ਾ ਨਾਲ ਤੰਦਰੁਸਤ ਰਹੀਏ ਤਾਂ ਸਾਨੂੰ ਆਪਣੇ ਆਲੇ-ਦੁਆਲੇ ਸਥਿਤ ਕੁਦਰਤੀ ਸੋਮਿਆਂ ਨੂੰ ਸੰਭਾਲਣਾ ਪਵੇਗਾ। ਉਨ•ਾਂ ਕਿਹਾ ਕਿ ਇਸ ਉਦੇਸ ਨਾਲ ਮਾਈਨਿੰਗ ਕਾਰਨ  EMF ( Environmental Management Fund )   ਕਾਰਨ ਇਕੱਠੀ ਹੋਈ ਰਾਸ਼ੀ ਨਾਲ ਮਲਿਕਪੁਰ ਚੋਕ ਤੋਂ ਪੁਲ ਨੰਬਰ 5 ਤੱਕ ਦੇ ਲਿੰਕ ਰੋਡ ਦੀ ਕਾਇਆ ਕਲਪ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਇਸ ਰੋਡ ਤੇ ਵਣ ਵਿਭਾਗ ਦੇ ਸਹਿਯੋਗ ਨਾਲ ਪਹਿਲਾ ਝਾੜੀਆਂ ਆਦਿ ਦੀ ਸਫਾਈ ਕਰਵਾਈ ਗਈ ਅਤੇ ਫਿਰ ਲਿੰਕ ਰੋਡ ਦੇ ਨਾਲ ਨਾਲ ਇਕ ਨੈਚਰੂਲ ਟਰੇਲ ਬਣਾਈ ਗਈ ਹੈ ਜਿਸ ਨੂੰ ਬਹੁਤ ਵਧੀਆ ਦਿੱਖ ਦਿੱਤੀ ਗਈ ਹੈ। ਜੋ ਕਿ ਇਕ ਵਧੀਆ ਰਣ-ਵੇ ਬਣਾਇਆ ਗਿਆ ਹੈ । ਉਨ•ਾਂ ਦੱਸਿਆ ਕਿ ਇਸ ਮਾਰਗ ਤੇ ਖੂਬਸੁਰਤ ਅਤੇ ਛਾਇਆਦਾਰ ਪੋਦੇ ਲਗਾਏ ਗਏ ਹਨ ਅਤੇ ਉਨ•ਾਂ ਪੋਦਿਆਂ ਦੀ ਸੁਰੱਖਿਆ ਲਈ ਕਰੀਬ 500 ਤੋਂ ਜਿਆਦਾ ਟ੍ਰੀ-ਗਾਰਡ ਵੀ ਲਗਾਏ ਗਏ ਹਨ। ਉਨ•ਾਂ ਦੱਸਿਆ ਕਿ ਇਸ ਸੈਰਗਾਹ ਵਿੱਚ ਮਲਿਕਪੁਰ ਤੋਂ ਪੁਲ ਨੰਬਰ 5 ਤੱਕ ਕੂਝ ਸਥਾਨਾਂ ਤੇ ਸੇਲਫੀ ਪਵਾਇੰਟ ਵੀ ਬਣਾਏ ਗਏ ਹਨ ਤਾਂ ਜੋ ਲੋਕਾਂ ਲਈ ਇਹ ਮਾਰਗ ਖਿੱਚ ਦਾ ਕੇਂਦਰ ਬਣ ਸਕੇ।ਉਨ•ਾਂ ਕਿਹਾ ਕਿ ਇਹ ਸਿਹਤ ਦੇ ਪ੍ਰ੍ਰਤੀ ਇੱਕ ਵਧੀਆ ਉਪਰਾਲਾ ਹੈ।   ਉਨ•ਾ ਦੱਸਿਆ ਕਿ ਇਸ ਮਾਰਗ ਨੂੰ ਵਿਸਵ ਵਾਤਾਵਰਣ ਦਿਵਸ ਦੇ ਦਿਨ ਜਿਲ•ਾ ਪਠਾਨਕੋਟ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ ਅਤੇ ਹੁਣ ਸਵੇਰੇ ਅਤੇ ਸਾਮ ਦੇ ਸਮੇਂ ਇਸ ਵਣ ਜਾਗਰੁਕਤਾ ਪਾਰਕ ਵਿੱਚ ਲੋਕਾਂ ਦੀ ਆਵਾਜਾਈ ਪਹਿਲਾ ਨਾਲੋਂ ਕਾਫੀ ਵੱਧ ਗਈ ਹੈ। ਉਨ•ਾਂ ਦੱਸਿਆ ਕਿ ਆਮ ਕਰਕੇ ਲੋਕਾਂ ਦੇ ਮਨ ਵਿੱਚ ਇੱਕ ਗੱਲ ਘਰ ਕਰ ਗਈ ਹੁੰਦੀ ਹੈ ਕਿ ਜਿਸ ਖੇਤਰ ਅੰਦਰ ਮਾਈਨਿੰਗ ਕੀਤੀ ਜਾਂਦੀ ਹੈ ਉਸ ਖੇਤਰ ਦੇ ਲੋਕਾਂ ਦਾ ਜੀਵਨ ਮਾਈਨਿੰਗ ਦੇ ਹੋਣ ਨਾਲ ਪ੍ਰਭਾਵਿਤ ਹੁੰਦਾ ਹੈ ਪਰ ਜਿਲ•ਾ ਪ੍ਰਸਾਸਨ ਵੱਲੋਂ ਲੋਕਾਂ ਮਨ ਦੀ ਧਾਰਨਾ ਨੂੰ ਬਦਲਦਿਆਂ ਹੋਇਆ ਕੂਝ ਵਿਕਾਸ ਕਾਰਜ ਕਰਵਾਏ ਗਏ ਹਨ ਜਿਨ•ਾਂ ਦਾ ਲਾਭ ਜਿਲ•ਾ ਨਿਵਾਸੀਆਂ ਨੂੰ ਆਉਂਣ ਵਾਲੇ ਸਮੇਂ ਦੋਰਾਨ ਵੀ ਹੋਵੇਗਾ।  ਉਨ•ਾ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਪ੍ਰਦੂਸਣ ਇਨ•ਾਂ ਜਿਆਦਾ ਵੱਧ ਗਿਆ ਹੈ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਪੋਦੇ ਲਗਾਈਏ ਅਤੇ ਕੁਦਰਤੀ ਸੋਮਿਆ/ਸਥਾਨਾਂ ਦੀ ਸਾਭ ਸੰਭਾਲ ਕਰੀਏ। ਉਨ•ਾਂ ਜਿਲ•ਾ ਪਠਾਨਕੋਟ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕੁਦਰਤ ਦੀ ਸਾਭ ਸੰਭਾਲ ਦੇ ਲਈ ਸਾਡਾ ਜਾਗਰੁਕ ਹੋਣਾ ਬਹੁਤ ਹੀ ਜਰੂਰੀ ਹੈ ਜਦੋਂ ਤੱਕ ਅਸੀਂ ਜਾਗਰੂਕ ਨਹੀਂ ਹੋਵਾਗੇ ਤੱਦ ਤੱਕ ਅਸੀਂ ਭਵਿੱਖ ਨੂੰ ਸੁਰੱਖਿਅਤ ਨਹੀਂ ਕਰ ਸਕਦੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰ੍ਰ੍ਰਕਾਸ ਦਿਹਾੜੇ ਤੇ ਪੰਜਾਬ ਦੇ ਹਰ ਪਿੰਡ ਵਿੱਚ 550 ਪੋਦੇ ਲਗਾਏ ਜਾਣੇ ਹਨ । ਜਿਸ ਅਧੀਨ ਜਿਲ•ਾ ਪਠਾਨਕੋਟ ਦੇ ਵਿੱਚ ਵੀ ਹਰੇਕ ਪਿੰਡ ਅੰਦਰ 550 ਪੋਦੇ ਲਗਾਏ ਜਾਣੇ ਹਨ। ਉਨ•ਾਂ ਕਿਹਾ ਕਿ ਸਾਡੀ ਕੁਦਰਤੀ ਸੋਮਿਆ/ਸਥਾਨਾਂ ਦੀ ਸਾਭ ਸੰਭਾਲ ਬਾਰੇ ਸਾਡੀ ਜਿਮ•ੇਦਾਰੀ ਬਣਦੀ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਪੋਦੇ ਲਗਾਈਏ ਅਤੇ ਇਨ•ਾਂ ਪੋਦਿਆਂ ਦੀ ਦੇਖ ਭਾਲ ਕਰੀਏ ਤਾਂ ਜੋ ਭਵਿੱਖ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। 

  • Topics :

Related News