1 ਜੁਲਾਈ, ਨੂੰ ਸਵੇਰੇ 11:00 ਵਜੇ ਦਫਤਰ ਡਿਪਟੀ ਕਮਿਸ਼ਨਰ ਵਿਖੇ ਖੁੱਲੀ ਬੋਲੀ

Jun 26 2019 04:01 PM

ਪਠਾਨਕੋਟ

ਸ੍ਰੀ ਰਾਜੀਵ ਕੁਮਾਰ ਵਰਮਾ (ਪੀ.ਸੀ.ਐਸ.) ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਪਾਰਕਿੰਗ ਦਾ ਠੇਕਾ ਸਾਲ 2019-20 (01-07-2019 ਤੋਂ 31-03-2020 ਤੱਕ) ਲਈ ਖੁੱਲੀ ਬੋਲੀ ਰਾਹੀਂ ਦਿੱਤਾ ਜਾਣਾ ਹੈ। ਜਿਸ ਸਬੰਧੀ 1 ਜੁਲਾਈ, 2019 ਨੂੰ ਸਵੇਰੇ 11:00 ਵਜੇ ਦਫਤਰ ਡਿਪਟੀ ਕਮਿਸ਼ਨਰ, ਪਠਾਨਕੋਟ ਵਿਖੇ ਖੁੱਲੀ ਬੋਲ ਕਰਵਾਈ ਜਾਣੀ ਹੈ। ਉਨਾਂ ਦੱਸਿਆ ਕਿ ਬੋਲੀ ਦੀ ਸ਼ਰਤਾਂ ਸਬੰਧੀ ਜਾਣਕਾਰੀ ਜ਼ਿਲਾ ਨਾਜਰ ਸ਼ਾਖਾ, ਕਮਰਾ ਨੰ: 109 ਦਫਤਰ ਡਿਪਟੀ ਕਮਿਸ਼ਨਰ ਤੋਂ 28 ਜੂਨ, 2019 ਤੱਕ ਪ੍ਰਾਪਤ ਕੀਤੀ ਜਾ ਸਕਦੀ ਹੈ।

  • Topics :

Related News