ਵਿਸ਼ਵ ਜਨਸੰਖਿਆ ਦਿਵਸ ਤੇ “ਪਰਿਵਾਰ ਨਿਯੋਜਨ ਦੇ ਨਾਲ ਨਿਭਾਓ ਜਿੰਮੇਵਾਰੀ, ਮਾਂ ਅਤੇ ਬੱਚੇ ਦੀ ਤੰਦਰੁਸਤੀ ਦੀ ਪੂਰੀ ਤਿਆਰੀ”ਦੇ ਤਹਿਤਦੀ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ

Jul 12 2019 02:50 PM

ਪਠਾਨਕੋਟ

ਵਿਸ਼ਵ ਜਨਸੰਖਿਆ ਦਿਵਸ ਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿੱਤੇ ਗਏ ਥੀਮ “ਪਰਿਵਾਰ ਨਿਯੋਜਨ ਦੇ ਨਾਲ ਨਿਭਾਓ ਜਿੰਮੇਵਾਰੀ, ਮਾਂ ਅਤੇ ਬੱਚੇ ਦੀ ਤੰਦਰੁਸਤੀ ਦੀ ਪੂਰੀ ਤਿਆਰੀ”ਦੇ ਤਹਿਤ ਮਿਸ਼ਨ ਤੰਦਰੁਸ਼ਤ ਪੰਜਾਬ ਅਧੀਨ ਸਿਵਲ ਸਰਜਨ ਨੇ ਆਬਾਦੀ ਸਥਿਰਤਾ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ। ਜਿਸ ਦੋਰਾਨ ਉਹਨਾਂ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਵਿਖੇ ਆਬਾਦੀ ਸਥਿਰਤਾ ਜਾਗਰੂਕਤਾ ਲਈ ਇੱਕ ਵਿਸ਼ੇਸ਼ ਰੈਲੀ ਕੱਢੀ ਗਈ। ਜਿਸ ਨੂੰ ਸਿਵਲ ਸਰਜਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਅੱਜ ਸੁਰੂਆਤ ਦੇ ਮੌਕੇ ਤੇ ਉਹਨਾਂ ਨੇ ਦੱਸਿਆ  ਕਿ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਲਈ ਪੇ੍ਰਰਿਤ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਹਰ ਸਾਲ 11 ਜੁਲਾਈ ਨੂੰ ਵਿਸ਼ਵ ਜੰਨਸੰਖਿਆ ਦਿਵਸ  ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਮੰਤਵ ਲੋਕਾਂ ਨੂੰ ਵੱਧ ਰਹੀ ਆਬਾਦੀ  ਦੇ ਕਾਰਣ ਆਉਣ ਵਾਲੀਆਂ ਸੱਮਸਿਆਵਾਂ ਦੇ ਬਾਰੇ ਜਾਗਰੂਕ ਕਰਨਾ ਹੈ।   ਇਸ ਮੋਕੇ ਤੇ ਸੇਮੀਨਾਰ ਦੇ ਦੋਰਾਨ ਜਿਲਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਵੱਲੋ ਪਰਿਵਾਰ ਨਿਯੋਜਨ ਲਈ ਵੱਖ ਵੱਖ ਤਰੀਕੇ ਅਪਣਾਉਨ ਲਈ ਲੋਕਾਂ ਨੂੰ ਪੇ੍ਰਰਿਤ ਕੀਤਾ ਗਿਆ। ਉਹਨਾਂ ਕਿਹਾ ਕਿ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਦੋਨੋਂ ਤਰਾਂ ਦੇ ਤਰੀਕੇ ਸਿਹਤ ਵਿਭਾਗ ਵਲੋਂ ਮੁਫਤ ਮੱਹਈਆ ਕਰਵਾਏ ਜਾ ਰਹੇ ਹਨ।   ਇਸ ਮੋਕੇ ਤੇ ਹਾਜਰ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਅਤੇ ਮੈਡੀਕਲ ਸਪੈਸ਼ਲਿਸਟ ਡਾ. ਮੋਹਨ ਲਾਲ ਅੱਤਰੀ ਨੇ ਜਾਣਕਾਰੀ ਨੂੰ ਵੱਧਾਦੇ ਹੋਏ ਦੱਸਿਆ ਕਿ ਸਥਾਈ ਤਰੀਕਿਆਂ ਵਿੱਚ ਜਿਵੇਂ ਮਹਿਲਾ ਨਲਬੰਦੀ ਅਤੇ ਪੁਰਸ਼ ਨਸਬੰਦੀ ,ਅਸਥਾਈ ਤਰੀਕਿਆਂ ਵਿੱਚ ਇੰਨਜ਼ੈਕਸਨ ਐਮ.ਪੀ.ਏ, ਆਪਾਤਕਾਲੀਨ ਗਰਭ ਨਿਰੋਧਕ ਗੋਲੀਆਂ, ਕਾਪਰ-ਟੀ (ਆਈ.ਯੂ.ਸੀ.ਡੀ.375, ਆਈ.ਯੂ.ਸੀ.ਡੀ.380), ਕੰਡੋਮ ਅਤੇ ਗਰਭ ਨਿਰੋਧਕ ਗੋਲੀਆਂ (ਛਾਇਆ) ਸ਼ਾਮਿਲ ਹਨ। ਉਹਨਾਂ ਨੇ ਪਰਿਵਾਰ ਨਿਯੋਜਨ ਦੇ ਅਸਥਾਈ ਤਰੀਕਿਆਂ ਨੂੰ ਅਪਣਾਉਣ ਵੱਲ ਜਿਆਦਾ ਜੋਰ ਦਿੰਦੇ ਹੋਏ ਕਿਹਾ ਕਿ ਸਿਹਤ ਵਿਭਾਗ ਵੱਲੋ ਹੁਣ ਜਿਲਾ ਪੱਧਰ ਅਤੇ ਬਲਾਕ ਪੱਧਰ ਤੇ ਪਰਿਵਾਰ ਨਿਯੋਜਨ ਲਈ ਇੰਜੈਕਸ਼ਨ ਐਮ.ਪੀ.ਏ (ਅੰਤਰਾ) ਲਗਾਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਤਿੰਨ ਮਹੀਨੇ ਤੱਕ ਗਰਭਵੱਤੀ ਹੋਣ ਦੀ ਚਿੰਤਾ ਤੋ ਮੁਕਤੀ ਅਤੇ ਯੋਨ ਸੰਬੰਧ ਵਿੱਚ ਕੋਈ ਪਰੇਸ਼ਾਨੀ ਨਹੀ ਆਉਦੀ। ਇਹ ਇੰਜੈਕਸ਼ਨ ਡਿਲੀਵਰੀ ਤੋ 6 ਹਫਤਿਆ ਬਾਅਦ ਸਤਨਪਾਨ ਦੋਰਾਨ ਲੈਣਾ ਵੀ ਪੂਰੀ ਤਰਾਂ ਸੁਰਖਿਅਤ ਹੈ। ਇਸ ਮੋਕੇ ਤੇ ਐਲ.ਐਚ.ਵੀ ਚੰਪਾ ਰਾਣੀ, ਏ.ਐਨ.ਐਮ. ਸਰਿਸ਼ਟਾ, ਏ.ਐਨ.ਐਮ ਬਲਜਿੰਦਰ, ਬਲਾਕ ਕੁਆਡੀਨੇਟਰ ਪੰਕਜ, ਮਾਸ ਮੀਡੀਆ ਬ੍ਰਾਚ ਤੋ ਵਿਜੇ ਕੁਮਾਰੀੇ, ਵਿਪਨ ਆਨੰਦ, ਵਰਿੰਦਰ ਕੁਮਾਰ, ਆਦਿ ਮੋਜੂਦ ਸਨ।

  • Topics :

Related News