ਲੋਕਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ

Jul 17 2019 02:02 PM

ਪਠਾਨਕੋਟ

ਪੰਜਾਬ ਸਰਕਾਰ ਦਾ ਉਦੇਸ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਵਿਕਾਸ ਕਾਰਜਾਂ ਦੇ ਲਈ ਜਿਨ•ੇ ਵੀ ਫੰਡਾਂ ਦੀ ਲੋੜ ਹੋਵੇਗੀ ਉਸ ਦੀ ਮੰਗ ਸ. ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰ ਕੇ ਪੂਰੀ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਟਿਊਬਵੈਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਦੋਰਾਨ ਕੀਤਾ। ਇਸ ਮੋਕੇ ਤੇ ਟਿਊਬਵੈਲ ਕਾਰਪੋਰੇਸਨ ਤੋਂ ਐਕਸੀਅਨ ਭੁਪਿੰਦਰ ਕਾਲੀਆ, ਜੇ.ਈ. ਮੋਹਣ ਪਾਲ ਸੰਧੂ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।  ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਬਲਾਕ ਪਠਾਨਕੋਟ ਅਧੀਨ ਆਉਂਦੇ ਪਿੰਡਾਂ ਵਿੱਚ ਸਥਿਤ ਟਿਊਬਵੈਲਾਂ ਸਬੰਧੀ ਕਾਫੀ ਸਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਵਿੱਚ ਪੂਰਨ ਤੋਰ ਤੇ ਪਾਣੀ ਦੀ ਸਪਲਾਈ ਨਾ ਹੋਣਾਂ ਜਾਂ ਪਾਣੀ ਦੀ ਲੀਕੇਜ ਹੋਣਾ ਆਦਿ ਸਾਮਲ ਹੈ। ਜਿਸ ਅਧੀਨ ਅੱਜ ਟਿਊਬਵੈਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਲਾਕ ਪਠਾਨਕੋਟ ਵਿੱਚ ਕਰੀਬ 30 ਟਿਊਬਵੈਲ ਲੋਕਾਂ ਲਈ ਪਾਣੀ ਦੀ ਸਪਲਾਈ ਕਰਦੇ ਹਨ ਪਰ ਤਕਨੀਕੀ ਖਰਾਬੀ ਆਉਂਣ ਨਾਲ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ•ਾਂ ਦੱਸਿਆ ਕਿ ਜਿਆਦਾਤਰ ਟਿਊਬਵੈਲ ਬਹੁਤ ਦੇਰ ਪਹਿਲਾ ਲਗਾਏ ਗਏ ਸਨ ਅਤੇ ਜਿਆਦਾ ਸਮਾਂ ਹੋਣ ਕਾਰਨ ਉਨ•ਾਂ ਦੀ ਪਾਈਪ ਲਾਈਨ ਖਰਾਬ ਹੋ ਚੁੱਕੀ ਹੈ। ਉਨ•ਾਂ ਦੱਸਿਆ ਕਿ ਇਨ•ਾਂ ਟਿਊਬਵੈਲਾਂ ਨੂੰ ਸਹੀ ਢੰਗ ਵਿੱਚ ਚਲਾਉਂਣ ਲਈ ਕਰੀਬ 44 ਲੱਖ ਰੁਪਏ ਦੀ ਅਨੁਮਾਨਤ ਰਾਸ਼ੀ ਦੀ ਲੋੜ ਹੈ। ਉਨ•ਾਂ ਕਿਹਾ ਕਿ ਉਨ•ਾਂ ਵੱਲੋਂ ਇਹ ਸਮੱਸਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਗੇ ਰੱਖੀ ਜਾਵੇਗੀ ਅਤੇ ਰਾਸ਼ੀ ਮਨਜੂਰ ਕਰਵਾ ਕੇ ਇਨ•ਾਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀਆਂ ਪਾਣੀ ਸਬੰਧੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

  • Topics :

Related News