ਅੱਖਾਂ ਦੀਆਂ ਬਿਮਾਰੀਆਂ ਨਾਲ ਗ੍ਰਸਤ ਮਰੀਜ਼ਾਂ ਦੀ ਚੈੱਕਅਪ ਕੀਤਾ

Jul 17 2019 02:02 PM

ਪਠਾਨਕੋਟ

ਪਠਾਨਕੋਟ ਆਈ ਡੋਨੇਸ਼ਨ ਬੈਂਕ ਸੁਸਾਇਟੀ ਵਲੋਂ ਪ੍ਰਧਾਨ ਵਿਜੈ ਕੁਮਾਰ ਪਾਸੀ ਦੀ ਪ੍ਰਧਾਨਗੀ ਵਿਚ ਡਾ: ਕੇ.ਡੀ. ਆਈ ਹਸਪਤਾਲ ਵਿਖੇ ਇਕ ਚੈੱਕਅਪ ਕੈਂਪ ਲਗਾਇਆ ਗਿਆ | ਜਿਸ ਵਿਚ ਅੱਖਾਂ ਦੀਆਂ ਬਿਮਾਰੀਆਂ ਨਾਲ ਗ੍ਰਸਤ ਮਰੀਜ਼ਾਂ ਦੀ ਡਾ: ਕੇ.ਡੀ. ਦੇ ਸਹਾਇਕ ਸਤਨਾਮ ਸਿੰਘ ਅਤੇ ਟੀਮ ਵਲੋਂ ਚੈੱਕਅਪ ਕੀਤਾ ਗਿਆ | ਇਸ ਸਬੰਧੀ ਪ੍ਰਧਾਨ ਵਿਜੈ ਕੁਮਾਰ ਪਾਸੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੌਲਤਪੁਰ ਵਿਚ ਲਗਾਏ ਗਏ ਕੈਂਪ ਵਿਚ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਵਿਚ ਸਮੱਸਿਆ ਪਾਈ ਗਈ ਸੀ, ਉਨ੍ਹਾਂ ਦੇ ਇੱਥੇ ਹਸਪਤਾਲ ਵਿਚ ਚੈੱਕਅਪ ਕਰਕੇ ਅੱਖਾਂ ਦੇ ਚਸ਼ਮੇ ਦੇ ਨੰਬਰ ਦਿੱਤੇ ਗਏ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਦਵਾਈਆਾ ਵੰਡੀਆਂ ਗਈਆਂ | ਇਸ ਦੇ ਨਾਲ ਹੀ ਜਿਨ੍ਹਾਂ ਜ਼ਰੂਰਤਮੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪੇ੍ਰਸ਼ਨ ਹੋਣੇ ਹਨ, ਉਨ੍ਹਾਂ ਦੇ ਸੁਸਾਇਟੀ ਦੁਆਰਾ ਡਾ: ਕੇ.ਡੀ. ਸਿੰਘ ਦੇ ਸਹਿਯੋਗ ਨਾਲ ਆਪੇ੍ਰਸ਼ਨ ਮੁਫ਼ਤ ਕਰਵਾਏ ਜਾਣਗੇ | ਉਨ੍ਹਾਂ ਨੇ ਇਸ ਕੈਂਪ ਵਿਚ ਸਹਿਯੋਗ ਦੇਣ ਲਈ ਡਾ: ਕੇ.ਡੀ. ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ ਅਵਤਾਰ ਅਬਰੋਲ, ਰਾਕੇਸ਼ ਖੰਨਾ ਆਦਿ ਹਾਜ਼ਰ ਸਨ |

  • Topics :

Related News