ਅਖਿਲ ਭਾਰਤੀਏ ਸਫ਼ਾਈ ਮਜ਼ਦੂਰ ਯੂਨੀਅਨ ਵਲੋਂ ਰੋਸ ਮੁਜ਼ਾਹਰਾ

Jul 17 2019 02:02 PM

ਪਠਾਨਕੋਟ

ਅਖਿਲ ਭਾਰਤੀਏ ਸਫ਼ਾਈ ਮਜ਼ਦੂਰ ਯੂਨੀਅਨ ਵਲੋਂ ਪ੍ਰਧਾਨ ਰਮੇਸ਼ ਕਟੋ ਦੀ ਪ੍ਰਧਾਨਗੀ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ | ਜਿਸ ਦੇ ਸਬੰਧ ਵਿਚ ਯੂਨੀਅਨ ਦੇ ਜਨਰਲ ਸਕੱਤਰ ਰਮੇਸ਼ ਦਰੋਗਾ ਨੇ ਕਿਹਾ ਕਿ ਨਿਗਮ ਸਕੱਤਰ ਰਮੇਸ਼ ਦਰੋਗਾ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਨੰੂ ਯੂਨੀਅਨ ਵਲੋਂ ਤਨਖ਼ਾਹ ਦੇ ਸਬੰਧ 'ਚ ਕਈ ਵਾਰ ਮੰਗ ਪੱਤਰ ਦਿੱਤਾ ਕਿ ਕੱਚੇ ਅਤੇ ਰੈਗੂਲਰ ਮੁਲਾਜ਼ਮਾਂ ਨੰੂ ਤਨਖ਼ਾਹ ਨਾ ਮਿਲਣ ਕਰਕੇ ਬੁਰੇ ਹਾਲ ਹਨ | ਪਰ ਨਿਗਮ ਪ੍ਰਸ਼ਾਸਨ ਵਲੋਂ ਕੋਈ ਗੌਰ ਨਹੀਂ ਕੀਤਾ ਗਿਆ | ਜਿਸ ਕਾਰਨ ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਕੱਚੇ ਮੁਲਾਜ਼ਮਾਂ ਨੰੂ ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹ ਨਹੀਂ ਦਿੱਤੀ ਗਈ ਅਤੇ 1 ਮਹੀਨੇ ਦੀ ਰੈਗੂਲਰ ਮੁਲਾਜ਼ਮਾਂ ਦੀ ਤਨਖ਼ਾਹ ਨਹੀਂ ਦਿੱਤੀ ਗਈ | ਜਿਸ ਕਾਰਨ ਮੁਲਾਜ਼ਮਾਂ ਨੰੂ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਹੋ ਗਿਆ ਹੈ | ਇਸ ਲਈ ਯੂਨੀਅਨ ਨੇ ਨਿਗਮ ਨੰੂ ਮੰਗ ਕਰਦੀ ਹੈ ਕਿ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਲਦੀ ਦਿੱਤੀਆਂ ਜਾਣ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਜਿਸ ਦੀ ਸਾਰੀ ਜ਼ਿੰਮੇਵਾਰੀ ਨਿਗਮ ਪ੍ਰਸ਼ਾਸਨ ਦੀ ਹੋਵੇਗੀ | ਇਸ ਰੋਸ ਧਰਨੇ ਵਿਚ ਦੀਪਕ ਭੱਟੀ, ਸੀਵਰਮੈਨ ਪ੍ਰਧਾਨ ਸੁਨੀਲ ਧੁੱਗਾ, ਯੂਨਿਸ, ਸਦੇਸ਼, ਰਾਜੇਸ਼, ਸੌਰਵ, ਰਮੇਸ਼, ਰਮੇਸ਼ ਪੱਪੂ, ਬਲਦੇਵ, ਬੰਟੀ, ਗਣੇਸ਼ ਆਦਿ ਵੀ ਹਾਜ਼ਰ ਸਨ |

  • Topics :

Related News