ਜਿਲ•ਾ ਪਠਾਨਕੋਟ ਅੰਦਰ ਕੀਤਾ ਗਿਆ 268 ਪਸੂ ਸੈਡਾਂ ਦਾ ਨਿਰਮਾਣ-ਸ. ਬਲਰਾਜ ਸਿੰਘ

Jul 19 2019 01:44 PM

ਪਠਾਨਕੋਟ

ਸਰਕਾਰ ਵੱਲੋਂ ਜਿਲ•ਾ ਪਠਾਨਕੋਟ ਦੇ ਪਿੰਡਾਂ ਦੇ ਵਿਕਾਸ ਦੇ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਅਧੀਨ ਜਿਲ•ਾ ਪਠਾਨਕੋਟ ਦੇ ਪਿੰਡਾਂ ਵਿੱਚ ਪਸੂਆਂ ਦੇ ਲਈ ਸਰਕਾਰ ਵੱਲੋਂ ਸੈਡ ਬਣਾ ਕੇ ਦਿੱਤੀਆਂ ਜਾ ਰਹੀਆਂ ਹਨ ਜਿਸ ਅਧੀਨ ਹੁਣ ਤੱਕ ਜਿਲ•ਾ ਪਠਾਨਕੋਟ ਵਿੱਚ 268 ਪਸੂ ਸੈਡ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਇਹ ਪ੍ਰਗਟਾਵਾ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕੀਤਾ। ਉਨ•ਾਂ ਦੱਸਿਆ ਕਿ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜਿਆਦਾ ਤੋਂ ਜਿਆਦਾ ਕਿਸਾਨ ਅਤੇ ਹੋਰ ਆਮ ਲੋਕ ਆਪਣੇ ਘਰ•ਾਂ ਅੰਦਰ ਦੁੱਧ ਦੇਣ ਵਾਲੇ ਪਸੂਆਂ ਦੀ ਸੰਖਿਆ ਵਿੱਚ ਵਾਧਾ ਕਰਨ।  ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਨੇ ਕਿਹਾ ਕਿ ਇਸ ਯੋਜਨਾ ਅਧੀਨ ਚਾਰ ਪਸੂਆਂ ਅਤੇ 6 ਪਸੂਆਂ ਲਈ ਸੈਡ ਦਾ ਨਿਰਮਾਣ ਕੀਤਾ ਜਾਂਦਾ ਹੈ । ਜਿਸ ਲਈ ਸਰਕਾਰ ਵੱਲੋਂ ਚਾਰ ਪਸੂਆਂ ਦੇ ਲਈ ਬਣਾਈ ਜਾਣ ਵਾਲੀ ਸੈਡ ਲਈ 60 ਹਜਾਰ ਰੁਪਏ ਅਤੇ 6 ਪਸੂਆਂ ਲਈ ਬਣਾਈ ਜਾਣ ਵਾਲੀ ਸੈਡ ਦੇ ਲਈ ਕਰੀਬ 98 ਹਜਾਰ ਰੁਪਏ ਖਰਚ ਕੀਤੇ ਜਾਂਦੇ ਹਨ। ਉਨ•ਾਂ ਦੱਸਿਆ ਕਿ ਸੈਡ ਦੇ ਨਿਰਮਾਣ ਲਈ ਦਿੱਤੀ ਜਾਣ ਵਾਲੀ ਰਾਸ਼ੀ ਵਿੱਚੋਂ 60 ਪ੍ਰਤੀਸ਼ਤ ਰਾਸ਼ੀ ਮਗਨਰੇਗਾ ਵਿੱਚੋਂ ਦਿੱਤੀ ਜਾਂਦੀ ਹੈ ਅਤੇ 40 ਪ੍ਰਤੀਸ਼ਤ ਰਾਸੀ ਪਸੂ ਪਾਲਕ ਨੇ ਆਪਣੇ ਕੋਲੋਂ ਖਰਚ ਕਰਨੀ ਹੁੰਦੀ ਹੈ।  ਉਨ•ਾਂ ਦੱਸਿਆ ਕਿ ਕਰੀਬ 6 ਮਹੀਨਿਆਂ ਤੋਂ ਇਹ ਕਾਰਜ ਚਲ ਰਿਹਾ ਹੈ ਜਿਸ ਅਧੀਨ ਜਿਲ•ਾ ਪਠਾਨਕੋਟ ਦੇ ਪਸੂ ਪਾਲਕ ਕਾਫੀ ਰੂਚੀ ਦਿਖਾ ਰਹੇ ਹਨ। ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਘਰ•ਾਂ ਅੰਦਰ ਪਸੂ ਪਾਲਕਾਂ ਦੁਆਰਾ ਵਧਾਈ ਜਾ ਰਹੀ ਪਸੂਆਂ ਦੀ ਸੰਖਿਆਂ ਆਉਂਣ ਵਾਲੇ ਸਮੇਂ ਅੰਦਰ ਵਧੀਆ ਨਤੀਜੇ ਲੈ ਕੇ ਸਾਹਮਣੇ ਆਉਂਣਗੇ। ਉਨ•ਾਂ ਕਿਹਾ ਕਿ ਹੋਰ ਵੀ ਪਸੂ ਪਾਲਕਾਂ ਨੂੰ ਅਪੀਲ ਹੈ ਕਿ ਉਹ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਯੋਜਨਾ ਤੋਂ ਲਾਭ ਪ੍ਰਾਪਤ ਕਰਨ। ਉਨ•ਾਂ ਦੱਸਿਆ ਕਿ ਵਿਭਾਗ ਕੋਲ ਜਿਨ•ੀਆਂ ਅਰਜੀਆਂ ਪਸੂ ਸੈਡ ਨਿਰਮਾਣ ਲਈ ਆਈਆਂ ਹਨ ਉਨ•ਾਂ ਤੇ ਜਲਦੀ ਕਾਰਜ ਕਰਦਿਆਂ ਹੋਇਆ ਜਿਲ•ੇ ਅੰਦਰ ਹੋਰ ਪਸੂ ਸੈਡਾਂ ਦਾ ਨਿਰਮਾਣ ਕਰਵਾਇਆ ਜਾਵੇਗਾ।

  • Topics :

Related News