ਸਬ ਡਵੀਜਨ ਪੱਧਰ ਤੇ ਕਬੱਡੀ ਟੂਰਨਾਮਂੈਂਟ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਸੁਰੂ

Jul 20 2019 02:31 PM

ਪਠਾਨਕੋਟ

ਸਾਲ 2019-20 ਦੇ ਸੈਸਨ ਦੇ ਲਈ ਪੰਜਾਬ ਸਰਕਾਰ ਖੇਡ ਵਿਭਾਗ , ਡਾਇਰੈਕਟਰ ਸਪੋਰਟਸ ਸ੍ਰੀਮਤੀ ਅ੍ਿਰਮਤ ਕੌਰ ਗਿੱਲ  ਅਤੇ ਜਿਲ•ਾ ਖੇਡ ਅਫਸਰ, ਪਠਾਨਕੋਟ ਸ੍ਰੀ ਕੁਲਵਿੰਦਰ ਸਿੰਘ ਵੱਲੋਂ  ਸਾਲ 2019-20 ਦੇ ਸੈਸਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਉਤਸਵ ਨੂੰ ਸਮਰਪਿਤ  ਸਬ ਡਵੀਜਨ ਪੱਧਰ ਤੇ ਕਬੱਡੀ  ਟੂਰਨਾਮਂੈਂਟ ਅੰਡਰ 14,18,25 (ਲੜਕੇ/ ਲੜਕੀਆਂ) 10.00 ਵਜੇ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਸੁਰੂ ਕਰਵਾਇਆ ਗਿਆ। ਇਸ ਟੂਰਨਾਮੈਂਟ  ਦਾ ਉਦਘਾਟਨ ਪਿੰਸੀਪਲ ਸ੍ਰੀ ਰਕੇਸ ਮੋਹਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ , ਪਠਾਨਕੋਟ  ਵੱਲੋਂ  ਕੀਤਾ ਗਿਆ ਅਤੇ ਇਸਦੇ ਸਮਾਪਤੀ ਸਮਾਰੋਹ ਦੇ ਮੌਕੇ ਤੇ ਪ੍ਰਿੰਸੀਪਲ ਸ੍ਰੀ ਮਤੀ ਮੋਨਿਕਾ ਵਿਜਾਨ ਵੱਲੋਂ ਇਨਾਮ ਵੰਡੇ ਗਏ।  ਇਸ ਮੌਕੇ ਤੇ  ਖੇਡਾਂ ਨਾਲ ਸਬੰਧਤ ਸ੍ਰੀ ਨਰਿੰਦਰ ਲਾਲ, ਡੀ.ਪੀ.ਈ ਰਣਜੀਤ ਸਿੰਘ , ਡੀ.ਪੀ.ਈ ਸ੍ਰੀ ਰਣਜੀਤ ਸਿੰਘ, ਸ੍ਰੀ ਡੀ.ਪੀ.ਈ ਸ੍ਰੀ ਅਵਤਾਰ ਸਿੰਘ ,ਡੀ.ਪੀ. ਈ ਸ੍ਰੀ ਕੁਲਵਿੰਦਰ ਸਿੰਘ,.ਪੀ.ਟੀ.ਆਈ ਸ੍ਰੀ ਰਣਵਿਜੈ ਸਿੰਘ ਪੀ.ਟੀ.ਆਈ ਸ੍ਰੀ ਸੁਰਿੰਦਰ ਕੁਮਾਰ ਪੀ.ਟੀ.ਆਈ ,ਸ੍ਰੀ ਅਭਿਸੇਕ ਦੱਤ ਕਬੱਡੀ ਕੋਚ,ਸ੍ਰੀਮਤੀ ਸੁਰਿੰਦਰ ਕੋਰ ਪੀ.ਟੀ.ਆਈ ,ਸ੍ਰੀਮਤੀ ਪੂਜਾ ਪਠਾਨੀਆ ਪੀ.ਟੀ.ਆਈ, ਸ੍ਰੀਮਤੀ ਮੋਸਮੀ ਪੀ.ਟੀ.ਆਈ ਅਤੇ ਖੇਡ ਵਿਭਾਗ ਦੇ ਸ੍ਰੀਮਤੀ ਕੁਲਵਿੰਦਰ ਕੋਰ (ਕੁਸਤੀ ਕੋਚ), ਸ੍ਰੀ ਸੁਖਚੈਨ ਸਿੰਘ (ਐਥ, ਕੋਚ),  ਸ੍ਰੀ ਬਲਜੀਤ ਸਿੰਘ ਕਲੱਰਕ, ਸ੍ਰੀ ਵਿਪਨ ਕੁਮਾਰ ਕਮਪਿਊਟਰ ਅਪਰੇਟਰ ਹਾਜਰ ਸਨ। ਇਸ ਟੂਰਨਾਮੈਂਟ ਦੇ ਰਿਜਲਟ ਇਸ ਪ੍ਰਕਾਰ ਹਨ। ਕਬੱਡੀ (ਲੜਕੇ) ਅੰਡਰ-14 ਉਮਰ ਵਰਗ  ਵਿੱਚ ਸੀਨੀਅਰ ਸਕਾਲਰ ਸਕੂਲ ਪਠਾਨਕੋਟ ਸਕੂਲ ਦੀ ਟੀਮ ਪਹਿਲੇ ਸਥਾਨ ਤੇ, ਮਹਾਰਾਣਾ ਪ੍ਰਤਾਪ ਸਕੂਲ ਦੂਸਰੇ ਸਥਾਨ ਅਤੇ ਏਂਜਲ ਪਬਲਿਕ ਸਕੂਲ ਪਠਾਨਕੋਟ ਤੀਸਰੇ ਸਥਾਨ ਤੇ ਰਹੀ।  ਅੰਡਰ-18 (ਲੜਕੇ) ਉਮਰ ਵਰਗ ਵਿੱਚ ਸੀਨੀਅਰ ਸਕਾਲਰ ਸਕੂਲ ਪਠਾਨਕੋਟ ਸਕੂਲ ਦੀ ਟੀਮ ਪਹਿਲੇ ਸਥਾਨ ਤੇ, ਵਾਰਡ ਨੰ 18 ਦੂਸਰੇ ਅਤੇ ਸ.ਸ.ਸ.ਸਕੂਲ ਲਮੀਨੀ ਪਠਾਨਕੋਟ ਤੀਸਰੇ ਸਥਾਨ ਤੇ ਰਹੀ। ਅੰਡਰ-25 (ਲੜਕੇ) ਉਮਰ ਵਰਗ ਦੇ ਮੁਕਾਬਲੇ ਵਿੱਚ ਨਰੋਟ ਜੈਮਲ ਸਿੰਘ ਦੀ ਟੀਮ ਪਹਿਲੇ ਸਥਾਨ ਤੇ, ਵਾਰਡ ਨੰ 40 ਦੂਸਰੇ ਅਤੇ ਵਾਰਡ ਨੰ 18 ਦੀ ਟੀਮ ਤੀਸਰੇ ਸਥਾਨ ਤੇ ਰਹੀ। ਅੰਡਰ -18 (ਲੜਕੀਆਂ) ਸ.ਸ.ਸ.ਸਕੂਲ ਬਸਰੂਪ ਦੀ ਟੀਮ ਪਹਿਲੇ ਸਥਾਨ ਤੇ, ਸ.ਹ.ਸ ਨੰਗਲ ਚੌਧਰੀਆਂ ਦੂਜੇ ਅਤੇ ਸਰਨਾ ਤੀਜੇ ਸਥਾਨ ਤੇ ਰਹੀ। 

  • Topics :

Related News