ਜਿਲ•ਾ ਪੱਧਰ ਟੂਰਨਾਮੈਂਟ ਅੰਡਰ 14 (ਲੜਕੇ/ਲੜਕੀਆਂ) ਸੁਰੂ

Jul 25 2019 02:09 PM

ਪਠਾਨਕੋਟ

ਪੰਜਾਬ ਸਰਕਾਰ , ਖੇਡ ਵਿਭਾਗ , ਡਾਇਰੈਕਟਰ ਸਪੋਰਟਸ ਪੰਜਾਬ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਅਤੇ ਜਿਲ•ਾ ਖੇਡ ਅਫਸਰ, ਪਠਾਨਕੋਟ ਸ੍ਰੀ ਕੁਲਵਿੰਦਰ ਸਿੰਘ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਸਾਲ 2019-20 ਦੇ ਸੈਸਨ ਲਈ ਹੇਠ ਲਿਖੇ ਅਨੁਸਾਰ ਜਿਲ•ਾ ਪੱਧਰ ਟੂਰਨਾਮੈਂਟ ਅੰਡਰ 14 (ਲੜਕੇ/ਲੜਕੀਆਂ) 11.00 ਵਜੇ ਸੁਰੂ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਜਿਲ•ਾ ਖੇਡ ਅਫਸਰ, ਪਠਾਨਕੋਟ ਸ੍ਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ  ਦਾ ਉਦਘਾਟਨ (ਬਾਸਕਟਬਾਲ, ਐਥਲੈਟਿਕਸ, ਕਬੱਡੀ, ਵਾਲੀਬਾਲ, ਕੁਸਤੀ, ਫੁੱਟਬਾਲ) ਅਰਜੁਨਾ ਅਵਾਰਡੀ ਸ੍ਰੀਮਤੀ ਸੁਨੀਤਾ ਅਤੇ ਜਿਲ•ਾ ਸਿੱਖਿਆ ਅਫਸਰ, ਪਠਾਨਕੋਟ ਸ੍ਰੀ ਬਲਦੇਵ ਰਾਜ ਜੀ ਵੱਲੋਂ ਕੀਤਾ ਗਿਆ।  ਇਸ ਮੌਕੇ ਤੇ  ਖੇਡਾਂ ਨਾਲ ਸਬੰਧਤ ਡੀ.ਪੀ.ਈ, ਪੀ.ਟੀ.ਆਈ ਅਤੇ ਖੇਡ ਵਿਭਾਗ ਦੇ ਸਰਵਸ੍ਰੀ ਚੰਦਨ ਮਹਾਜਨ, ਹਰਪ੍ਰੀਤ ਸਿੰਘ , ਸੈਮੂਅਲ ਮਸੀਹ,  ਸੁਖਚੈਨ ਸਿੰਘ,  ਅਰਿਹੰਤ ਕੁਮਾਰ,  ਕੁਲਵਿੰਦਰ ਕੌਰ , ਬਲਜੀਤ ਸਿੰਘ , ਅਭਿਸੇਕ ਦੱਤ, ਰਣਜੀਤ ਸਿੰਘ  ,  ਨਰਿੰਦਰ ਲਾਲ,  ਪ੍ਰਦੀਪ ਕੁਮਾਰ, ਸੁਰਿੰਦਰ ਕੌਰ, ਪੂਜਾ ਪਠਾਨੀਆ, ਸਿਖਾ, ਅਸਵਨੀ ਕੁਮਾਰ, ਨੀਨਾ , ਅਵਤਾਰ , ਸੁਰਿੰਦਰ ਕੁਮਾਰ, ਵਿਕਰਮ ਕੁਮਾਰ, ਮਦਨ ਲਾਲ , ਸੰਜੀਵ ਕੁਮਾਰ ,  ਕੁਲਵਿੰਦਰ ਸਿੰਘ ਸਾਮਲ ਹੋਏ। ਇਸ ਟੂਰਨਾਮੈਂਟ ਦੇ ਰਿਜਲਟ ਇਸ ਪ੍ਰਕਾਰ ਹਨ। ਕਬੱਡੀ (ਲੜਕੇ) ਗੇਮ ਵਿੱਚ ਸੀਨੀਅਰ ਸਕਾਲਰ ਸਕੂਲ ਅਤੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਾਹਪੁਰਕੰਡੀ ਪਠਾਨਕੋਟ ਫਾਈਨਲ ਵਿੱਚ ਪਹੁੰੰਚੇ, ਕਬੱਡੀ (ਲੜਕੀਆਂ) ਗੇਮ ਵਿੱਚ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਾਹਪੁਰਕੰਡੀ ਦੀ ਟੀਮ ਜੇਤੂ ਰਹੀ। ਬਾਸਕਟਬਾਲ (ਲੜਕੇ) ਗੇਮ ਵਿੱਚ ਨੈਚਰ ਪਬਲਿਕ ਸਕੂਲ ਨੇ ਮਹਾਰਾਣਾ ਪ੍ਰਤਾਪ ਸਕੂਲ ਅਤੇ ਬਾਸਕਟਬਾਲ (ਲੜਕੀਆਂ) ਗੇਮ ਵਿੱਚ ਨੈਚਰ ਪਬਲਿਕ ਸਕੂਲ ਨੇ ਜੈਮਸ ਕੈਮਬ੍ਰਿਜ ਸਕੂਲ  ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ ਕੀਤਾ।  ਐਥਲੈਟਿਕਸ (ਲੜਕੇ) 600 ਮੀਟਰ ਰੇਸ ਵਿੱਚ ਪ੍ਰਤਾਪ ਵਰਲਡ ਸਕੂਲ ਦੇ ਤੁਸਾਰ ਬਾਲੀ ਜੇਤੂ ਰਹੇ। ਆਕਰਸਨ ਪਬਲਿਕ ਸਕੂਲ ਦੇ ਅੰਸ ਮਹਾਜਨ 600 ਮੀਟਰ ਰੇਸ ਵਿੱਚ ਦੂਜੇ ਸਥਾਨ ਤੇ ਰਹੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਪੁਰਕੰਡੀ ਦੇ ਵਿੱਕੀ ਕੁਮਾਰ 600 ਮੀਟਰ ਰੇਸ ਵਿੱਚ ਤੀਸਰੇ ਸਥਾਨ ਤੇ ਰਹੇ। ਐਥਲੈਟਿਕਸ (ਲੜਕੀਆਂ) 600 ਮੀਟਰ ਰੇਸ ਵਿੱਚ ਐਮ.ਸੀ.ਐਸ  ਸਕੂਲ ਦੀ ਮੇਘਾ, ਦੂਸਰੇ ਨੰਬਰ ਤੇ ਆਈ .ਟੀ.ਜੀ.ਐਨ.ਜੀ.ਐਸ ਪਠਾਨਕੋਟ ਤੋਂ ਜਸਵਿੰਦਰ ਕੌਰ ਅਤੇ ਸੁਨੇਹਾ ਸਰਕਾਰੀ ਹਾਈ ਸਕੂਲ ਨੰਗਲ ਚੌਧਰੀਆਂ ਦੀ ਤੀਸਰੀ ਸਥਾਨ ਤੇ ਰਹੀ। ਬਾਕੀ ਖੇਡ ਮੁਕਾਬਲੇ ਮਿਤੀ 25 ਜੁਲਾਈ 2019 ਨੂੰ ਹੋਣਗੇ ।  

  • Topics :

Related News