ਜ਼ਿਲ੍ਹਾ ਯੁਵਾ ਵਪਾਰ ਮੰਡਲ ਵਲੋਂ ਨਗਰ ਨਿਗਮ ਦੇ ਿਖ਼ਲਾਫ਼ ਰੋਸ

Jul 26 2019 01:54 PM

ਪਠਾਨਕੋਟ

ਜ਼ਿਲ੍ਹਾ ਯੁਵਾ ਵਪਾਰ ਮੰਡਲ ਵਲੋਂ ਪ੍ਰਧਾਨ ਆਸ਼ੀਸ਼ ਸ਼ਰਮਾ ਦੀ ਅਗਵਾਈ ਵਿਚ ਮੰਡਲ ਦੇ ਮੈਂਬਰਾਂ ਅਤੇ ਦੁਕਾਨਦਾਰਾਂ ਵਲੋਂ ਟੁੱਟੀਆਂ ਸੜਕਾਂ ਨੂੰ ਲੈ ਕੇ ਨਗਰ ਨਿਗਮ ਦੇ ਿਖ਼ਲਾਫ਼ ਰੋਸ ਜ਼ਾਹਿਰ ਕੀਤਾ | ਪ੍ਰਧਾਨ ਆਸ਼ੀਸ਼ ਸ਼ਰਮਾ, ਚੇਅਰਮੈਨ ਵਿਕੀ ਵਰਮਾ, ਨਵਜੋਤ ਸਿੰਘ ਨਈਅਰ, ਸੌਰਭ ਬਹਿਲ, ਸੰਦੀਪ ਧਵਨ ਤੇ ਸ਼ਾਮ ਮਹਾਜਨ ਨੇ ਕਿਹਾ ਕਿ ਇਸ ਰੋਡ ਤੋਂ ਹਜ਼ਾਰਾਂ ਲੋਕ ਪੈਦਲ ਲੰਘਦੇ ਹਨ | ਪਰ ਕਈ ਥਾਵਾਂ ਤੋਂ ਟੁੱਟ ਚੱੁਕੀ ਸੜਕ ਦੇ ਕਾਰਨ ਲੋਕਾਂ ਨੂੰ ਡਿੱਗਣ ਦਾ ਡਰ ਹੀ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਟੁੱਟੀਆਂ ਸੜਕਾਂ ਨਾਲ ਰਾਹਗੀਰਾਂ ਤੋਂ ਇਲਾਵਾ ਦੁਕਾਨਦਾਰ ਵੀ ਕਾਫ਼ੀ ਪ੍ਰੇਸ਼ਾਨ ਹਨ ਤੇ ਬਰਸਾਤਾਂ ਵਿਚ ਤਾਂ ਹਾਲਤ ਹੋਰ ਖ਼ਰਾਬ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸੜਕਾਂ 'ਤੇ ਪਏ ਖੱਡੇ ਠੀਕ ਕਰਨ ਲਈ ਜੇਕਰ ਇਕ ਹਫ਼ਤੇ ਅੰਦਰ ਨਗਰ ਨਿਗਮ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਆਪਣੇ ਪੱਧਰ 'ਤੇ ਖੱਡੇ ਭਰਵਾਉਣਗੇ ਤੇ ਨਿਗਮ ਿਖ਼ਲਾਫ਼ ਪ੍ਰਦਰਸ਼ਨ ਵੀ ਕਰਨਗੇ |

  • Topics :

Related News