ਕੇਅਰ ਕੇਪੈਨਿਆਨ ਪ੍ਰੋਗਰਾਮ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਟ੍ਰੇਨਿੰਗ

Jul 27 2019 01:50 PM

ਪਠਾਨਕੋਟ

ਸਿਵਲ ਹਸਪਤਾਲ ਪਠਾਨਕੋਟ ਵਿਖੇ ਕੇਅਰ ਕੇਪੈਨਿਆਨ ਪ੍ਰੋਗਰਾਮ ਸਰਕਾਰ ਦੀ ਗਾਇਡ ਲਾਇਨਾਂ ਅਨੁਸਾਰ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਸ਼ੁਰੂ ਕੀਤਾ ਗਿਆ । ਇਸ ਸਬੰਧੀ ਸਟੇਟ ਨੋਡਲ ਅਫਸਰ ਡਾ. ਬਲਜੀਤ ਕੋਰ ਬੱਲ, ਸੀ.ਸੀ. ਮਾਸਟਰ ਟ੍ਰੇਨਰਜ ਅਤੇ ਨੂਰਾਂ ਹੈਲਥ ਦੀ ਟੀਮ ਨੇ ਕੇਅਰ ਕੇਪੈਨਿਆਨ ਪ੍ਰੋਗਰਾਮ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਟ੍ਰੇਨਿੰਗ ਵੀ ਕਰਵਾਈ । ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ  ਪੰਜਾਬ ਵੱਲੋਂ ਰਾਜ ਵਿੱਚ ਬਿਹਤਰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਲਈ ਕੇਅਰ ਕੇਪੈਨਿਆਨ ਪ੍ਰੋਗਰਾਮ ਨੂੰ ਲਾਗੂ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਜਿਲ•ਾ ਹਸਪਤਾਲ ਦੇ ਇੰਨ-ਡੋਰ ਮੈਡੀਕਲ ਅਤੇ ਸਰਜੀਕਲ ਵਾਰਡ ਵਿੱਚ ਸ਼ੁਰੂ ਹੋ ਗਿਆ ਹੈ। ਸਟੇਟ ਨੋਡਲ ਅਫਸਰ ਡਾ. ਬਲਜੀਤ ਕੌਰ ਬੱਲ ਨੇ ਦੱਸਿਆ ਕਿ ਕੇਅਰ ਕੰਪੈਨਿਅਨ ਪ੍ਰੋਗਰਾਮ ਦਾ ਮੁੱਖ ਉਦੇਸ਼, ਮਰੀਜ ਦੇ ਘਰ ਪਰਤਨ ਉਪਰੰਤ ਉਸਦੇ ਪਰਿਵਾਰਿਕ ਮੈਂਬਰਾਂ ਨੂੰ, ਮਰੀਜ ਦੀ ਸਹੀ ਦੇਖਭਾਲ ਕਰਨ ਲਈ ਸਮਰੱਥ ਬਣਾਉਣਾ ਹੈ। ਇਸ ਪ੍ਰੋਗਰਾਮ ਰਾਹੀਂ ਮਰੀਜ਼ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਸਬੰਧੀ ਸਿੱਖਿਆਤ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਅਧੀਨ ਦਿੱਤੀ ਜਾਣ ਵਾਲੀ ਟ੍ਰੇਨਿੰਗ ਵਿੱਚ ਇੰਟਰਐਕਟਿਵ ਟੂਲਜ਼ (ਫਲਿਟ ਚਾਰਟ ਅਤੇ ਵਾਟਸਐਪ, ਵੀਡੀਓ) ਦੀ ਵਰਤੋਂ ਕਰਦੇ ਹੋਏ ਪਰਿਵਾਰਿਕ ਮੈਂਬਰਾਂ ਨੂੰ ਸੁਚੇਤ ਕੀਤਾ ਜਾਂਦਾ ਹੈ। ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨੂੰ ਮਰੀਜ਼ ਦੀ ਸਹੀ ਖੁਰਾਕ ਅਤੇ ਸਹੀ ਜੀਵਨਸ਼ੈਲੀ ਬਾਰੇ ਗਿਆਨ ਦਿੱਤਾ ਜਾਂਦਾ ਹੈ। ਬਿਮਾਰੀਆਂ ਸਬੰਧੀ ਚੇਤਾਵਨੀ ਚਿੰਨਾਂ ਦੀ ਪਹਿਚਾਣ ਕਿਵੇਂ ਕਰਨੀ ਹੈ, ਇਸ ਬਾਰੇ ਸਿਖਾਇਆ ਜਾਂਦਾ ਹੈ। ਇਸ ਉਪਰੰਤ ਮਰੀਜ਼ ਅਤੇ ਉਸਦੇ ਪਰੀਜਨ ਆਪਣੇ ਪਰਿਵਰਿਕ ਸਿਹਤ ਸਥਿਤੀ ਵਿੱਚ ਸੁਧਾਰ ਕਰ ਸਕਦੇ ਹਨ। ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਰਾਹੀਂ ਗਰਭਵਤੀ ਮਾਵਾਂ ਨੂੰ ਸਿੱਖਿਆਤ ਕੀਤਾ ਜਾਵੇਗਾ ਤਾਂ ਕਿ ਨਵ-ਜਨਮ ਬੱਚੇ ਦੀ ਮਾਂ ਅਤੇ ਰਿਸ਼ਤੇਦਾਰ ਨੂੰ ਵੀ ਬੱਚੇ ਦੀ ਤੰਦਰੁਸਤੀ ਅਤੇ ਸਿਹਤ ਬਾਰੇ ਜਾਗੂਰਕ ਕੀਤਾ ਜਾਵੇ । ਇਸ  ਮੋਕੇ ਤੇ ਜਿਲ•ਾ ਟੀਕਾਕਰਣ ਅਫਸਰ ਡਾ. ਕਿਰਨ ਬਾਲਾ, ਜਿਲ•ਾ ਐਪੀਡਿਮਾਲੋਜਿਸਟ ਡਾ. ਸੁਨੀਤਾ ਸ਼ਰਮਾ, ਜਿਲ•ਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਸ਼੍ਰੀਮਤੀ ਗੁਰਿੰਦਰ ਕੌਰ, ਆਦਿ ਹਾਜਰ ਹੋਏ।

  • Topics :

Related News