ਵਿਸ਼ਵ ਆਬਾਦੀ ਪੰਦਰਵਾੜਾ ਮਨਾਇਆ

Jul 27 2019 01:50 PM

ਪਠਾਨਕੋਟ

ਸਰਕਾਰ ਦੀਆਂ ਗਾਈਡ ਲਾਇੰਨਸਜ਼ ਅਧੀਨ ਵਿਸ਼ਵ ਆਬਾਦੀ ਪੰਦਰਵਾੜਾ ਸਿਵਲ ਸਰਜਨ ਡਾਕਟਰ ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 11/07/2019 ਤੋਂ ਲੈ ਕੇ 24/07/2019 ਤੱਕ ਜਿਲ•ਾ ਪਠਾਨਕੋਟ ਵਿਖੇ ਮਨਾਇਆ ਗਿਆ। ਇਸ ਪੰਦਰਵਾੜੇ ਅਧੀਨ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਤਰੀਕਿਆਂ ਸਬੰਧੀ ਜਾਗਰੂਕਤਾਂ ਕਰਨ ਸਬੰਧੀ ਸਾਰੀਆਂ ਹੀ ਸਿਹਤ ਸੰਸਥਾਵਾਂ ਤੇ ਸੈਮੀਨਾਰ ਕਰਵਾਏ ਗਏ ਲੋਕਾਂ  ਨੂੰ ਸਰਕਾਰ ਵੱਲੋਂ ਪਰਿਵਾਰ ਨਿਯੋਜਨ ਅਧੀਨ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਪੰਦਰਵਾੜੇ ਦੌਰਾਨ ਨਲਬੰਦੀ ਅਤੇ ਨਸਬੰਦੀ ਓਪਰੇਸ਼ਨ ਕਰਵਾਏ ਗਏ ਹਰ ਰੋਜ਼ ਮਾਹਿਰ ਸਰਜਨਾਂ ਵੱਲੋਂ ਨਲਬੰਦੀ ਅਤੇ ਨਸਬੰਦੀ ਓਪਰੇਸ਼ਨ ਕੀਤੇ ਗਏ । ਇਸ ਪੰਦਰਵਾੜੇ ਦੌਰਾਨ 59 ਨਲਬੰਦੀ ਅਤੇ ਇੱਕ ਨਸਬੰਦੀ ਓਪਰੇਸ਼ਨ ਕੀਤੇ ਗਏ । ਇਸ ਤੋਂ ਇਲਾਵਾ ਪਰਿਵਾਰ ਨਿਯੋਜਨ ਦੇ ਕੱਚੇ ਤਰੀਕੇ ਜਿਨ•ਾਂ ਵਿੱਚ ਆਈ.ਯੂ.ਸੀ.ਡੀ.,ਪੀ.ਪੀ.ਆਈ. ਯੂ.ਸੀ.ਡੀ.,ਐਮ.ਪੀ.ਏ. ਇੰਜੈਕਸ਼ਨ , ਸੀ.ਸੀ. , ਓ.ਪੀ. ਅਤੇ ਈ.ਸੀ.ਪੀ. ਵੰਡੇ ਗਏ । ਜਿਲ•ਾ ਟੀਕਾਕਰਨ ਅਫਸਰ ਡਾਕਟਰ ਕਿਰਨ ਬਾਲਾ ਨੇ ਦੱਸਿਆ ਕਿ ਇਸ ਪਰਿਵਾਰ ਨਿਯੋਜਨ ਪੰਦਰਵਾੜੇ ਦੌਰਾਨ ਪ੍ਰੋਗਰੈਸ ਪਹਿਲਾਂ ਸਾਲਾਂ ਨਾਲੋਂ 3 ਗੁਣਾ ਵੱਧ ਕੰਮ ਹੋਇਆ ਹੈ ।  ਇਸ ਪੰਦਰਵਾੜੇ ਦੌਰਾਨ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਤਰੀਕੇ ਨੂੰ ਅਪਣਾ ਕੇ ਆਪਣੀ ਅਤੇ ਬੱਚਿਆਂ ਦੀ ਸਿਹਤ ਨੂੰ ਠੀਕ ਰੱਖਣ ਬਾਰੇ ਦੱਸਿਆ । ਇਸ ਸਮੇਂ ਜਿਲ•ਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ , ਡਾ. ਸੁਨੀਤਾ ਸ਼ਰਮਾਂ ਜਿਲ•ਾ ਐਪੀਡਿਮਾਲੋਜਿਸਟ , ਜਿਲ•ਾ ਮਾਸ ਮੀਡੀਆ ਅਫਸਰ ਗੁਰਿੰਦਰ ਕੋਰ ਆਦਿ ਸ਼ਾਮਿਲ ਹੋਏ ।

 
  
  • Topics :

Related News