ਸਿਹਤ ਸੰਸਥਾਵਾਂ ਵਿਖੇ Cold Chain Point. ਦੀ ਕਰਾਸ ਚੈਕਿੰਗ

Jul 31 2019 02:19 PM

ਪਠਾਨਕੋਟ

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲਾ ਪਠਾਨਕੋਟ ਦੀਆਂ ਸਿਹਤ ਸੰਸਥਾਵਾਂ ਵਿਖੇ Cold Chain Point. ਦੀ ਕਰਾਸ ਚੈਕਿੰਗ ਕੀਤੀ ਗਈ । ਇਸ ਮੋਕੇ ਤੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਕਰਾਸ ਚੈਕਿੰਗ ਲਈ ਸਰਕਾਰ ਵੱਲੋ ਟੀਮਾਂ ਨੂੰ ਸਪੇਸ਼ਲ ਟ੍ਰੈਨਿੰਗ ਦਿੱਤੀ ਗਈ ਹੈ, ਜੋ ਕਿ ਸਟੇਟ ਦੇ ਵੱਖ-2 ਜਿਲਿ•ਆਂ ਵਿੱਚ ਜਾ ਕੇ ਵੈਕਸੀਨ ਸਟੋਰ ਅਤੇ ਵੈਕਸੀਨ ਦੇ ਰੱਖ- ਰੱਖਾਵ ਦੀ ਚੈਕਿੰਗ ਕਰਦੇ ਹਨ।   ਇਸ ਮੋਕੇ ਤੇ ਜਿਲ•ਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ ਇਸ ਟੀਮ ਵਿੱਚ ਜਿਲ•ਾ ਟੀਕਾਕਰਨ ਅਫਸਰ ਡਾ. ਗੁਰਦੀਪ ਸਿੰਘ ਕਪੂਰ ਅਤੇ ਵੈਕਸੀਨ ਟੈਕਨੀਸ਼ਨ ਸ਼੍ਰੀ ਭੁਪਿੰਦਰ ਸਿੰਘ ਜਿਲ•ਾ ਹੁਸ਼ਿਆਰਪੂਰ ਤੌ ਕਰਾਸ ਚੈਕਿੰਗ ਲਈ ਆਏ ਹਨ। ਉਹਨਾਂ ਨੇ ਦੱਸਿਆ ਕਿ Cold Chain Point. ਦਾ ਡਾਟਾ Electronic Intelligence Network ਰਾਹੀਂ ਆਨਲਾਈਨ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਟੀਮ ਦੁਆਰਾ ਸਿਵਲ ਸਰਜਨ ਦਫਤਰ ਦਾ ਜਿਲ•ਾ ਵੈਕਸੀਨ ਸਟੋਰ, ਸਿਵਲ ਹਸਪਤਾਲ ਪਠਾਨਕੋਟ ਦਾ ਪੀ.ਪੀ ਯੂਨਿਟ ਅਤੇ ਸੀ.ਐਚ.ਸੀ ਬੁੰਗਲ ਬਧਾਨੀ ਦੇ Cold Chain Point. ਦੀ ਕਰਾਸ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ Cold Chain Point. ਦਾ ਵੈਕਸੀਨ ਦਾ ਰੱਖ- ਰੱਖਾਵ ਅਤੇ ਆਈ.ਐਲ .ਆਰ ਦਾ ਡਾਟਾ ਠੀਕ ਪਾਇਆ ਗਿਆ। ਇਸ ਮੋਕੇ ਤੇ ਮਾਸ ਮੀਡੀਆ ਅਫਸਰ ਗੁਰਿੰਦਰ ਕੋਰ, ਐਲ.ਐਚ.ਵੀ. ਚੰਪਾ ਰਾਣੀ, ਸਰਿਸ਼ਟਾ, ਬਲਜਿੰਦਰ, ਪੰਕਜ, ਵਿਪਨ ਆਨੰਦ ਆਦਿ ਮੋਜੂਦ ਸਨ।

  • Topics :

Related News