ਆਰੀਆ ਮਹਿਲਾ ਕਾਲਜ ਪਠਾਨਕੋਟ ਵਿਖੇ ਜਾਗਰੂਕਤਾ ਸੈਮੀਨਾਰ

Jul 31 2019 02:23 PM

ਪਠਾਨਕੋਟ

ਆਰੀਆ ਮਹਿਲਾ ਕਾਲਜ ਪਠਾਨਕੋਟ ਵਿਖੇ ਟਰੈਫ਼ਿਕ ਐਜੂਕੇਸ਼ਨ ਸੈਲ ਨੂੰ ਇੰਚਾਰਜ ਦੇਵਰਾਜ ਅਤੇ ਟਰੈਫ਼ਿਕ ਮਾਰਸ਼ਲ ਵਿਜੈ ਕੁਮਾਰ ਪਾਸੀ ਦੀ ਪ੍ਰਧਾਨਗੀ ਵਿਚ ਇੱਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਜਿਸ ਵਿਚ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ: ਸੁਨੀਤਾ ਡੋਗਰਾ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ | ਇਸ ਮੌਕੇ ਤੇ ਇੰਚਾਰਜ ਦੇਵਰਾਜ ਅਤੇ ਟਰੈਫ਼ਿਕ ਮਾਰਸ਼ਲ ਵਿਜੈ ਕੁਮਾਰ ਪਾਸੀ ਨੇ ਦੱਸਿਆ ਕਿ ਅੱਜ ਸੜਕ ਤੇ ਹੋਣ ਵਾਲੀਆਂ ਦੁਰਘਟਨਾਵਾਾ ਦੀ ਗਿਣਤੀ ਵਧਦੀ ਜਾ ਰਹੀ ਹੈ , ਇਸ ਦਾ ਮੁੱਖ ਕਾਰਨ ਟਰੈਫ਼ਿਕ ਨਿਯਮਾਾ ਦੀ ਉਲੰਘਣਾ ਕਰਨਾ ਹੈ ¢ ਉਨ੍ਹਾਾ ਕਿਹਾ ਕਿ ਟਰੈਫ਼ਿਕ ਨਿਯਮਾਾ ਦੀ ਉਲੰਘਣਾ ਕਰਨ ਵਾਲੇ ਆਪਣੇ ਨਾਲ - ਨਾਲ ਦੂਸਰਿਆਾ ਦੀ ਵੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਂਦੇ ਹਨ | ਇਸ ਲਈ ਹਰ ਕਿਸੇ ਨੂੰ ਚਾਹੀਦਾ ਹੈ ਕਿ ਸੜਕ ਤੇ ਟਰੈਫ਼ਿਕ ਨਿਯਮਾਾ ਦੀ ਪੂਰੀ ਪਾਲਨਾ ਕੀਤੀ ਜਾਵੇ | ਉਨ੍ਹਾਾ ਵਿਦਿਆਰਥਣਾਂ ਨੂੰ ਕਿਹਾ ਕਿ ਦੋ ਪਹਿਆ ਵਾਹਨ ਚਲਾਉਂਦੇ ਸਮੇਂ ਹੈਲਮੈਂਟ ਜ਼ਰੂਰ ਪਹਿਨੋ ਅਤੇ ਆਪਣਾ ਲਾਇਸੈਂਸ ਬਣਨ ਦੇ ਬਾਅਦ ਹੀ ਵਾਹਨ ਚਲਾਓ | ਉਨ੍ਹਾਾ ਕਿਹਾ ਕਿ ਪੈਦਲ ਚੱਲਣ ਵਾਲੇ ਵਿਦਿਆਰਥੀਆਾ ਨੂੰ ਸੜਕ ਤੇ ਬਣੇ ਫੁੱਟਪਾਥ ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਤੇ ਟਰੈਫ਼ਿਕ ਪੁਲਿਸ ਮਨਜੀਤ ਸਿੰਘ ਤੋਂ ਇਲਾਵਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ |

  • Topics :

Related News