ਐਨ.ਜੀ.ਓਜ. ਦੇ ਨਾਲ ਮਿਲ ਕੇ ਭਰੁਣ ਹੱਤਿਆ ਨੂੰ ਰੋਕਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ

Aug 01 2019 01:34 PM

ਪਠਾਨਕੋਟ

ਪੀ.ਸੀ.ਪੀ.ਐਨ.ਡੀ.ਟੀ.ਐਕਟ ਅਧੀਨ ਗਠਿਤ ਜ਼ਿਲ•ਾ ਐਡਵਾਇਜਰੀ ਕਮੇਟੀ ਦੀ ਮੀਟਿੰਗ ਜ਼ਿਲ•ਾ ਐਪਰੋਪ੍ਰੀਏਟ ਅਥਾਰਟੀ ਕਮ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਅਤੇ ਚੇਅਰਮੈਨ ਜ਼ਿਲ•ਾ ਐਡਵਾਇਜਰੀ ਕਮੇਟੀ ਡਾ.ਵਿਓਮਾ ਦੀ ਦੇਖ਼ ਰੇਖ਼ ਵਿੱਚ ਦਫਤਰ ਸਿਵਲ ਸਰਜਨ ਪਠਾਨਕੋਟ ਵਿਖ਼ੇ ਕੀਤੀ ਗਈ।ਮੀਟਿੰਗ ਵਿੱਚ ਜ਼ਿਲ•ਾ ਪਰਿਵਾਰ ਭਲਾਈ ਅਫਸਰ ਪਠਾਨਕੋਟ ਡਾ. ਰਾਕੇਸ਼ ਸਰਪਾਲ ਵਲੋਂ ਪਿਛਲੇ ਮਹੀਨੇ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਦੱਸਿਆ ਗਿਆ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਸਮੂਹ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪੱਧਰ ਤੇ ਐਨ.ਜੀ.ਓਜ. ਦੇ ਨਾਲ ਮਿਲ ਕੇ ਭਰੁਣ ਹੱਤਿਆ ਨੂੰ ਰੋਕਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਜਿਸ ਵਿੱਚ ਸਕੁਲਾਂ ਕਾਲਜਾਂ ਦੇ ਵਿੱਚ ਸੈਮੀਨਾਰ,ਮੁਕਾਬਲੇ ਅਤੇ ਹੋਰ ਗਤੀਵਿਧੀਆਂ ਕੀਤੀਆਂ ਜਾਣ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਆਉਣ ਵਲੇਂ ਸਮੇਂ ਵਿੱਚ ਪੀ.ਸੀ.ਪੀ.ਐਨ.ਡੀ.ਟੀ.ਐਕਟ ਅਧੀਨ ਚੈਕਿੰਗ ਵੱਧ ਤੋਂ ਵੱਧ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਵੱਲੋਂ ਵੀ ਐਕਟ ਦੀ ਉਲੰਘਣਾ ਕੀਤੀ ਜਾ ਰਹੀ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਡਾ. ਵੰਦਨਾ ਗਾਇਨੀਕੋਲੋਜਿਸਟ, ਡਾ.ਇੰਦਰ ਰਾਜ ਸਿੰਘ ਐਮ.ਡੀ.ਮੈਡੀਸਿਨ, ਸ਼੍ਰੀਮਤੀ ਅਪਰਨਾ ਕਾਲਰਾ ਐਨ.ਜੀ.ਓ., ਸ਼੍ਰੀ ਰਾਕੇਸ਼ ਸ਼ਰਮਾ ਐਨ.ਜੀ.ਓ.ਸ਼੍ਰੀਮਤੀ ਗੁਰਿੰਦਰ ਕੋਰ ਜ਼ਿਲ•ਾ ਮਾਸ ਮੀਡੀਆ ਅਫਸਰ, ਮਿਸ ਅੰਕਿਤਾ ਪੀ.ਐਨ.ਡੀ.ਟੀ.ਕੋਆਡੀਨੇਟਰ,ਸ਼੍ਰੀ ਜਤਿਨ ਕੁਮਾਰ ਪੀ.ਐਨ.ਡੀ.ਟੀ.ਅਸਿਸਟੈਂਟ ਪਠਾਨਕੋਟ ਹਾਜਰ ਸਨ।

  • Topics :

Related News